post

Jasbeer Singh

(Chief Editor)

National

ਆਂਧਰਾ ਪ੍ਰਦੇਸ਼ ਦੇ ਇਕ ਥਾਣੇ `ਚ ਰੱਖੇ ਪਟਾਕੇ ਫਟਣ ਕਾਰਨ 6 ਪੁਲਸ ਮੁਲਾਜ਼ਮ ਜ਼ਖਮੀ

post-img

ਆਂਧਰਾ ਪ੍ਰਦੇਸ਼ ਦੇ ਇਕ ਥਾਣੇ `ਚ ਰੱਖੇ ਪਟਾਕੇ ਫਟਣ ਕਾਰਨ 6 ਪੁਲਸ ਮੁਲਾਜ਼ਮ ਜ਼ਖਮੀ ਚੱਲਾਪੱਲੀ, 1 ਅਪ੍ਰੈਲ 2026 : ਭਾਰਤ ਦੇਸ ਦੇ ਸੂਬੇ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜਿ਼ਲੇ ਵਿਚ ਇਕ ਪੁਲਸ ਥਾਣੇ ਵਿਚ ਪਟਾਕੇ ਫਟਣ ਕਾਰਨ ਪੁਲਸ ਕਰਮਚਾਰੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਪੁਲਸ ਥਾਣੇ ਵਿਚ ਪਟਾਕੇ ਪਏ ਹੋਣ ਦਾ ਕੀ ਹੈ ਕਾਰਨ ਮਿਲੀ ਜਾਣਕਾਰੀ ਮੁਤਾਬਕ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜਿ਼ਲੇ ਦੇ ਇਕ ਪੁਲਸ ਥਾਣੇ ਵਿਚ ਜੋ ਪਟਾਕੇ ਫਟਣ ਕਾਰਨ 6 ਪੁਲਸ ਮੁਲਾਜਮਾਂ ਦੇ ਜ਼ਖਮੀ ਹੋਣ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਕਾਰਨ ਜਖਮੀ ਪੁਲਸ ਮੁਲਾਜਮ ਇਸ ਵੇਲੇ ਇਲਾਜ ਅਧੀਨ ਹੈ। ਜਾਣਕਾਰੀ ਮੁਤਾਬਕ ਅਦਾਲਤ ਦੇ ਹੁਕਮਾਂ ਅਨੁਸਾਰ ਪੁਲਸ ਨੇ ਗੈਰ-ਕਾਨੂੰਨੀ ਪਟਾਕਿਆਂ ਨੂੰ ਜ਼ਬਤ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਸੀ ਤੇ ਵੱਡੀ ਮਾਤਰਾ `ਚ ਪਟਾਕੇ ਤੇ ਹੋਰ ਧਮਾਕਾਖੇਜ਼ ਸਮੱਗਰੀ ਫੜੀ ਸੀ । ਕੀ ਦੱਸਿਆ ਜਿਲਾ ਪੁਲਸ ਸੁਪਰਡੈਂਟ ਨੇ ਪੁਲਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪਟਾਕਿਆਂ ਨੂੰ ਥਾਣੇ ਦੇ ਬਾਹਰੀ ਕੰਪਲੈਕਸ `ਚ ਸੁਰੱਖਿਅਤ ਢੰਗ ਨਾਲ ਸਟੋਰ ਕੀਤਾ ਗਿਆ ਸੀ ਤੇ ਇਨ੍ਹਾਂ ਨੂੰ ਨਸ਼ਟ ਕਰਨ ਲਈ ਥਾਣੇ ਤੋਂ ਬਾਹਰ ਲਿਜਾਇਆ ਜਾ ਰਿਹਾ ਸੀ ਕਿ ਉਹ ਫੱਟ ਗਏ । ਜਿਲਾ ਪੁਲਸ ਦੇ ਸੁਪਰਡੈਂਟ ਵਿਦਿਆ ਸਾਗਰ ਨਾਇਡੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਰੇ ਜ਼ਖਮੀ ਖ਼ਤਰੇ ਤੋਂ ਬਾਹਰ ਹਨ । ਉਨ੍ਹਾਂ ਦਾ ਸਹੀ ਇਲਾਜ ਕੀਤਾ ਜਾ ਰਿਹਾ ਹੈ ।

Related Post

Instagram