
ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਸਰੇ ਦਿਨ 6 ਹਜ਼ਾਰ ਖਿਡਾਰੀਆਂ ਨੇ ਲਿਆ ਹਿੱਸਾ
- by Jasbeer Singh
- September 25, 2024

ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਸਰੇ ਦਿਨ 6 ਹਜ਼ਾਰ ਖਿਡਾਰੀਆਂ ਨੇ ਲਿਆ ਹਿੱਸਾ ਪਟਿਆਲਾ, 25 ਸਤੰਬਰ : ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਸਤੰਬਰ ਤੋਂ ਸ਼ੁਰੂ ਹੋਈਆਂ 'ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ-3 ਦੇ ਤੀਸਰੇ ਦਿਨ 6 ਹਜ਼ਾਰ ਖਿਡਾਰੀਆਂ ਨੇ ਲਿਆ ਹਿੱਸਾ। ਉਨ੍ਹਾਂ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਥਲੈਟਿਕਸ 31-40 ਉਮਰ ਵਰਗ ਮੈਨ 10 ਹਜ਼ਾਰ ਮੀਟਰ ਵਾਕ ’ਚ ਸੁਨੀਲ ਯਾਦਵ ਪਟਿਆਲਾ ਸ਼ਹਿਰੀ ਨੇ ਪਹਿਲਾ, ਨਿਰਮਲ ਸਿੰਘ ਨਾਭਾ ਨੇ ਦੂਸਰਾ, ਸੰਦੀਪ ਸਿੰਘ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 41-50 ਮੈਨ 3 ਹਜ਼ਾਰ ਵਾਕ ਵਿੱਚ ਅਮਰਜੀਤ ਸਿੰਘ ਪਟਿਆਲਾ ਦਿਹਾਤੀ ਨੇ ਪਹਿਲਾ, ਕੁਲਵੀਰ ਸਿੰਘ ਰਾਜਪੁਰਾ ਦੂਜਾ, ਤਪਨੇਸ਼ ਸ਼ਰਮਾ ਪਟਿਆਲਾ ਸ਼ਹਿਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵੁਮੈਨ ਵਿੱਚ ਗਗਨਦੀਪ ਸ਼ੰਭੂਕਲਾਂ ਨੇ ਪਹਿਲਾ, ਸਵਰਣਪ੍ਰੀਤ ਕੌਰ ਪਟਿਆਲਾ ਸ਼ਹਿਰੀ ਨੇ ਦੂਜਾ ਅਤੇ ਬਲਵਿੰਦਰ ਕੌਰ ਘਨੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 41-50 ਵੁਮੈਨ ਈਵੈਂਟ ਸ਼ਾਟਪੁੱਟ ਗੁਰਨਾਮ ਕੌਰ ਪਟਿਆਲਾ ਨੇ ਪਹਿਲਾ, ਆਸ਼ਾ ਰਾਣੀ ਸਮਾਣਾ ਨੇ ਦੂਜਾ ਭੁਪਿੰਦਰ ਕੌਰ ਪਟਿਆਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਬਾਕਸਿੰਗ ਅੰਡਰ-17 ਉਮਰ ਵਰਗ ਵਿੱਚ 60-63 ਭਾਰ ਵਰਗ ਵਿੱਚ ਕੁਲਸ਼ਾਨ ਸਿੰਘ ਨੇ ਪਹਿਲਾ, ਆਸ਼ੂ ਨੇ ਦੂਜਾ, ਅਰਮਾਨ ਮਸਾਲ ਨੇ ਤੀਜਾ ਅਤੇ ਰਵਨੀਤ ਸਿੰਘ ਨੇ ਚੌਥਾ ਸਥਾਨ ਪ੍ਰਾਪਤ ਕੀਤਾ, ਇਸੇ ਤਰ੍ਹਾਂ 63-66 ਭਾਰ ਵਰਗ ਵਿੱਚ ਕੰਵਨਪ੍ਰਤਾਪ ਸਿੰਘ ਨੇ ਪਹਿਲਾ, ਦਵਿੰਦਰ ਸਿੰਘ ਨੇ ਦੂਜਾ, ਕੁਨਾਲ ਨੇ ਤੀਜਾ ਅਤੇ ਅਨਮੋਲਦੀਪ ਸਿੰਘ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਬਾਸਕਟਬਾਲ ਅੰਡਰ-14 ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਮਲਟੀ ਕੋਚਿੰਗ ਸੈਂਟਰ ਨੇ ਮਲਟੀਪਰਪਜ਼ ਸਕੂਲ ਦੀ ਟੀਮ ਨੂੰ 31-19 ਦੇ ਫ਼ਰਕ ਨਾਲ ਹਰਾ ਕਿ ਜਿੱਤ ਹਾਸਲ ਕੀਤੀ। ਟੇਬਲ ਟੈਨਿਸ ਅੰਡਰ-17 ਲੜਕੇ ਦੇ ਪ੍ਰੀ—ਕੁਆਟਰ ਫਾਈਨਲ ਮੁਕਾਬਲੇ ਵਿੱਚ ਆਰਵ ਪੰਜਾਬੀ ਯੂਨੀਵਰਸਿਟੀ ਨੇ ਅਭੀਨੂਰ ਨੂੰ, ਦਿਪਾਂਸ ਪੰਜਾਬੀ ਯੂਨੀਵਰਸਿਟੀ ਨੇ ਰੁਦਾਰਸ਼ ਘਨੌਰ ਨੂੰ, ਕੁਸ਼ਾਂਤ ਪੰਜਾਬੀ ਯੂਨੀਵਰਸਿਟੀ ਦੇ ਲਕਸ਼ੇ ਡੀ.ਏ.ਵੀ ਸਕੂਲ ਨੂੰ, ਸਤਪ੍ਰੀਤ ਪੋਲੋ ਗਰਾਊਂਡ ਨੇ ਹਰਸ਼ ਡੀ.ਏ.ਵੀ ਨੂੰ ਅਤੇ ਖੁਸ਼ਮਨ ਬੀ.ਡੀ.ਐਸ ਸਕੂਲ ਨੂੰ ਸਖਸ਼ ਨਰੂਲਾ ਸੈਂਟ ਮੈਰੀ ਨੂੰ 3-0 ਦੇ ਫ਼ਰਕ ਨਾਲ ਹਰਾ ਕਿ ਜਿੱਤ ਪ੍ਰਾਪਤ ਕੀਤੀ। ਲਾਅਨ ਟੈਨਿਸ ਅੰਡਰ-14 ਲੜਕੀਆਂ ਵਿੱਚ ਜਪਮਨ ਨੇ ਗੁਰਨੂਰ ਨੂੰ 4-0, ਨਭਿਆ ਨੇ ਸ੍ਰਰੀ ਨੂੰ 4-1 ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। ਕਿੱਕ ਬਾਕਸਿੰਗ ਅੰਡਰ-17 ਲੜਕੇ ਵਿੱਚ 42 ਕਿੱਲੋਗਰਾਮ ਭਾਰ ਵਰਗ ਵਿੱਚ ਸ਼ਭਮ ਸ.ਸ.ਸ.ਸ ਸਿਵਲ ਲਾਇਨ ਨ ਪਹਿਲਾ ,ਉਮਾ ਸ਼ਕਰ ਮਲਟੀਪਰਪਜ਼ ਸਕੂਲ ਦੂਜਾ, ਯੁਵਰਾਜ ਵਰਮਾ ਅਧਾਰ ਸ਼ਿਖਾ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 37 ਕਿੱਲੋਗਰਾਮ ਵਿੱਚ ਅਰਸ਼ ਰਸੋਲੀ ਪਾਤੜਾਂ ਨੇ ਪਹਿਲਾ, ਜਸ਼ਨਪ੍ਰੀਤ ਸਿੰਘ ਹਡਾਵਾ ਨੇ ਦੂਜਾ ਅਤੇ ਬਿਕਰਮ ਰਾਮ ਸ.ਸ. ਦੁਗਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਚੈੱਸ 70 ਪਲੱਸ ਮੈਨ ਉਮਰ ਵਰਗ ਵਿੱਚ ਗੁਰਮੀਤ ਸਿੰਘ ਨੇ ਪਹਿਲਾ, ਤਰਸੇਮ ਲਾਲ ਨੇ ਦੂਜਾ, ਤਰਲੋਕ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 70 ਪਲੱਸ ਵੁਮੈਨ ਵਿੱਚ ਕਿਰਨ ਸਿੰਗਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
Related Post
Popular News
Hot Categories
Subscribe To Our Newsletter
No spam, notifications only about new products, updates.