ਮੈਕਸੀਕੋ `ਚ ਜਹਾਜ਼ ਕਰੈਸ਼ ਕਾਰਨ 7 ਲੋਕਾਂ ਦੀ ਮੌਤ ਤੇ ਤਿੰਨ ਲੋਕ ਲਾਪਤਾ
- by Jasbeer Singh
- December 16, 2025
ਮੈਕਸੀਕੋ `ਚ ਜਹਾਜ਼ ਕਰੈਸ਼ ਕਾਰਨ 7 ਲੋਕਾਂ ਦੀ ਮੌਤ ਤੇ ਤਿੰਨ ਲੋਕ ਲਾਪਤਾ ਅਮਰੀਕਾ, 16 ਦਸੰਬਰ 2025 : ਮੈਕਸੀਕੋ ਵਿੱਚ ਸੋਮਵਾਰ ਨੂੰ ਐਮਰਜੈਂਸੀ ਲੈਂਡਿੰਗ ਦੌਰਾਨ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲਾਪਤਾ ਹੋ ਗਏ। ਇਹ ਪ੍ਰਾਈਵੇਟ ਜੈੱਟ ਅਕਾਪੁਲਕੋ ਤੋਂ ਟੋਲੁਕਾ ਹਵਾਈ ਅੱਡੇ ਵੱਲ ਉਡਾਣ ਭਰ ਰਿਹਾ ਸੀ, ਪਰ ਐਮਰਜੈਂਸੀ ਲੈਂਡਿੰਗ ਦੀ ਕੋਸਿ਼ਸ਼ ਕਰਦੇ ਸਮੇਂ ਸੈਨ ਮਾਟੇਓ ਅਟੇਨਕੋ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਨੇ ਕੀਤੀ ਸੀ ਫੁੱਟਬਾਲ ਦੇ ਮੈਦਾਨ ਵਿਚ ਉਤਰਨ ਦੀ ਕੋਸਿ਼ਸ਼ ਜਹਾਜ਼ ਨੇ ਫੁੱਟਬਾਲ ਦੇ ਮੈਦਾਨ `ਤੇ ਉਤਰਨ ਦੀ ਕੋਸਿ਼ਸ਼ ਕੀਤੀ ਪਰ ਨੇੜੇ ਦੀ ਇੱਕ ਫੈਕਟਰੀ ਦੀ ਧਾਤ ਦੀ ਛੱਤ ਨਾਲ ਟਕਰਾ ਗਿਆ, ਜਿਸ ਕਾਰਨ ਅੱਗ ਲੱਗ ਗਈ । ਅੱਗ ਲੱਗਣ ਕਾਰਨ ਇਲਾਕੇ ਦੇ ਲਗਭਗ 130 ਲੋਕਾਂ ਨੂੰ ਸੁਰੱਖਿਅਤ ਥਾਵਾਂ `ਤੇ ਪਹੁੰਚਾਇਆ ਗਿਆ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ੁਰੂਆਤੀ ਰਿਪੋਰਟਾਂ ਵਿੱਚ ਇੰਜਣ ਫੇਲ੍ਹ ਹੋਣ ਦਾ ਸੰਕੇਤ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਾਈਵੇਟ ਜੈੱਟ ਵਿੱਚ ਅੱਠ ਯਾਤਰੀ ਅਤੇ ਦੋ ਚਾਲਕ ਦਲ ਦੇ ਮੈਂਬਰ ਸਵਾਰ ਸਨ। ਹੁਣ ਤੱਕ ਸੱਤ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਬਾਕੀ ਬਚੇ ਲੋਕਾਂ ਦੀ ਭਾਲ ਜਾਰੀ ਹੈ ।
