post

Jasbeer Singh

(Chief Editor)

National

ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਦੀ ਮੌਤ ਤੇ 7 ਜਣੇ ਹੋਏ ਜਖਮੀ

post-img

ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਦੀ ਮੌਤ ਤੇ 7 ਜਣੇ ਹੋਏ ਜਖਮੀ ਬੈਂਗਲੁਰੂ, 30 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਬੈਂਗਲੁਰੂ ਵਿਖੇ ਹਸਪਤਾਲ ਦੀ ਕੰਧ ਭਾਰੀ ਬਾਰਸ਼ ਦੇ ਕਾਰਨ ਡਿੱਗਣ ਦੇ ਚਲਦਿਆਂ 7 ਦੀ ਮੌਤ ਅਤੇ 7 ਦੇ ਜਖਮੀ ਹੋਣ ਦਾ ਸਮਾਚਾਰ ਹੈ । ਕਿਹੜੇ ਕਿਹੜੇ ਹਸਪਤਾਲ ਦੀ ਡਿੱਗੀ ਹੈ ਕੰਧ ਮਿਲੀ ਜਾਣਕਾਰੀ ਅਨੁਸਾਰ ਬੈਂਗਲੁਰੂ ਵਿਚ ਭਾਰੀ ਮੀਂਹ ਦੌਰਾਨ ਇਕ ਹਸਪਤਾਲ ਦੀ ਕੰਧ ਡਿੱਗਣ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ । ਜਦਕਿ ਸੱਤ ਜ਼ਖ਼ਮੀਆਂ ਨੂੰ ਬਚਾਇਆ ਗਿਆ। ਹਾਦਸੇ ਸਮੇਂ ਸੜਕ ਕੰਢੇ ਵਿਕਰੇਤਾ ਅਤੇ ਰਾਹਗੀਰ ਮਲਬੇ ਦੀ ਲਪੇਟ ਵਿੱਚ ਆ ਗਏ । ਬਚਾਅ ਟੀਮਾਂ ਨੇ ਮਲਬੇ ਹੇਠ ਫਸੇ ਕਈ ਲੋਕਾਂ ਨੂੰ ਬਾਹਰ ਕੱਢਿਆ । ਮੁੱਢਲੀ ਜਾਣਕਾਰੀ ਅਨੁਸਾਰ, ਭਾਰੀ ਬਾਰਿਸ਼ ਕਾਰਨ ਬੋਵਰਿੰਗ ਅਤੇ ਲੇਡੀ ਕਰਜ਼ਨ ਹਸਪਤਾਲ ਦੀ ਕੰਧ ਕਮਜ਼ੋਰ ਹੋ ਗਈ ਸੀ । ਮੁੱਖ ਮੰਤਰੀ ਨੇ ਕੀਤਾ ਮ੍ਰਿਤਕਾਂ ਲਈ ਮੁਆਵਜ਼ੇ ਦਾ ਐਲਾਨ ਹਾਲਾਂਕਿ ਪ੍ਰਸ਼ਾਸਨ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਸਿੱਧਰਮਈਆ ਨੇ ਮੌਕੇ `ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਲਈ 5-5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ । ਉਪ-ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਵੀ ਮੌਕੇ `ਤੇ ਪਹੁੰਚੇ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਦਾ ਭਰੋਸਾ ਦਿੱਤਾ। ਇਸ ਦੌਰਾਨ ਵਿਰੋਧੀ ਧਿਰ ਨੇ ਸਰਕਾਰ ਦੀ ਆਲੋਚਨਾ ਕੀਤੀ ਤੇ ਇਸ ਨੂੰ ਪ੍ਰਸ਼ਾਸਨਿਕ ਲਾਪਰਵਾਹੀ ਦੱਸਿਆ। ਮੌਕੇ `ਤੇ ਮੌਜੂਦ ਇੱਕ ਰਾਹਗੀਰ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਲਾਸ਼ਾਂ ਮਲਬੇ ਹੇਠ ਦੱਬ ਗਈਆਂ ਤੇ ਕੁਝ ਲੋਕਾਂ ਨੂੰ ਆਪਣੀਆਂ ਲੱਤਾਂ ਵੀ ਗਵਾਉਣੀਆਂ ਪਈਆਂ ।

Related Post

Instagram