post

Admin

(Chief Editor)

National

ਮੱਧ ਪ੍ਰਦੇਸ਼ ਵਿਚ ਆਟੋ-ਰਿਕਸ਼ਾ ਸੜਕ ਕੰਢੇ ਖੜ੍ਹੇ ਟਰੱਕ ’ਚ ਵੱਜਣ ਕਾਰਨ 7 ਮੌਤਾਂ ਤੇ 6 ਜ਼ਖ਼ਮੀ

post-img

ਮੱਧ ਪ੍ਰਦੇਸ਼ ਵਿਚ ਆਟੋ-ਰਿਕਸ਼ਾ ਸੜਕ ਕੰਢੇ ਖੜ੍ਹੇ ਟਰੱਕ ’ਚ ਵੱਜਣ ਕਾਰਨ 7 ਮੌਤਾਂ ਤੇ 6 ਜ਼ਖ਼ਮੀ ਛਤਰਪੁਰ, 20 ਅਗਸਤ : ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿਚ ਅੱਜ ਸਵੇਰੇ ਆਟੋ-ਰਿਕਸ਼ਾ ਸੜਕ ਕੰਢੇ ਖੜ੍ਹੇ ਟਰੱਕ ਨਾਲ ਟਕਰਾਅ ਗਿਆ। ਇਸ ਹਾਦਸੇ ਵਿੱਚ ਇੱਕ ਸਾਲ ਦੇ ਬੱਚੇ ਸਮੇਤ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਛੇ ਜ਼ਖ਼ਮੀ ਹੋ ਗਏ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਸਿਵਲ ਲਾਈਨ ਥਾਣਾ ਖੇਤਰ ‘ਚ ਉਸ ਸਮੇਂ ਹੋਇਆ, ਜਦੋਂ ਸਵੇਰੇ ਕਰੀਬ 5 ਵਜੇ ਆਟੋ-ਰਿਕਸ਼ਾ ਖਜੂਰਾਹੋ-ਝਾਂਸੀ ਹਾਈਵੇਅ ’ਤੇ ਬਾਗੇਸ਼ਵਰ ਵੱਲ ਜਾ ਰਿਹਾ ਸੀ। ਆਟੋ-ਰਿਕਸ਼ਾ ਵਿੱਚ 13 ਜਣੇ ਸਫ਼ਰ ਕਰ ਰਹੇ ਸਨ।

Related Post

Instagram