ਨਜਾਇਜ਼ ਪਟਾਕਾ ਫੈਕਟਰੀ ਵਿਚ ਅੱਗ ਲੱਗਣ ਕਾਰਨ 7 ਮਜ਼ਦੂਰਾਂ ਦੀ ਹੋਈ ਮੌਤ ਜੈਪੁਰ, 16 ਫਰਵਰੀ 2026 : ਸੂਬੇ ਰਾਜਸਥਾਨ ਦੇ ਖੈਰਥਲ ਤਿਜਾਰਾ ਜਿ਼ਲੇ ਦੇ ਭਿਵਾੜੀ ਕਸਬੇ ਅੰਦਰ ਬਣੀ ਆਤਿਸ਼ਬਾਬੀ ਬਣਾਉਣ ਵਾਲੀ ਫੈਕਟਰੀ ਵਿਚ ਅੱਗ ਲੱਗਣ ਕਾਰਨ 7 ਮਜ਼ਦੂਰ ਸੜ ਕੇ ਮਰ ਗਏ। ਵਧੀਕ ਜਿ਼ਲਾ ਮੈਜਿਸਟ੍ਰੇਟ ਕੀ ਖੁਲਾਸਾ ਕੀਤਾ ਰਾਜਥਸਾਨ ਦੇ ਜੋ ਭਿਵਾੜੀ ਕਸਬੇ ਅੰਦਰ ਫੈਕਟਰੀ ਵਿਚ ਅੱਗ ਲੱਗਣ ਕਾਰਨ 7 ਮਜ਼ਦੂਰਾਂ ਦੀ ਸੜ ਕੇ ਮੌ ਹੋ ਗਈ ਹੈ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜਿ਼ਲ੍ਹਾ ਮੈਜਿਸਟ੍ਰੇਟ ਸੁਮਿਤਰਾ ਪਾਰੀਕ ਨੇ ਕਿਹਾ ਕਿ ਜਿਥੇ ਇਸ ਘਟਨਾ ’ਚ ਸੱਤ ਲੋਕਾਂ ਦੀ ਮੌਤ ਹੋਈ ਹੈ, ਉਥੇ ਇਹ ਇਕ ਕਪੜਾ ਫ਼ੈਕਟਰੀ ਸੀ ਪਰ ਅੰਦਰ ਨਾਜਾਇਜ਼ ਰੂਪ ’ਚ ਪਟਾਕੇ ਬਣਾਏ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਫ਼ੈਕਟਰੀ ’ਚ ਦੋ ਵਿਅਕਤੀ ਫਸੇ ਹੋਏ ਹਨ । ਪੁਲਸ ਨੂੰ ਘਟਨਾ ਦੀ ਜਾਣਕਾਰੀ ਰੂਟੀਨ ਗਸ਼ਤ ਦੌਰਾਨ ਮਿਲੀ ਐਡੀਸ਼ਨਲ ਜਿ਼ਲਾ ਮੈਜਿਸਟ੍ਰੇਟ ਨੇ ਕਿਹਾ ਕਿ ਪੁਲਸ ਨੂੰ ਘਟਨਾ ਦੀ ਜਾਣਕਾਰੀ ਨਿਯਮਤ ਗਸ਼ਤ ਦੌਰਾਨ ਮਿਲੀ, ਜਿਸ ਤੋਂ ਬਾਅਦ ਤੁਰੰਤ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ । ਜਿ਼ਲ੍ਹਾ ਅਧਿਕਾਰੀ ਅਤਰਿਕਾ ਸ਼ੁਕਲਾ ਅਤੇ ਹੋਰ ਸੀਨੀਅਰ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਸ਼ੁਕਲਾ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿਤੇ । ਸ਼ੁਰੂਆਤੀ ਰਿਪੋਰਟ ਅਨੁਸਾਰ ਫ਼ੈਕਟਰੀ ’ਚ 20 ਤੋਂ ਜਿ਼ਆਦਾ ਲੋਕ ਮੌਜੂਦ ਸਨ । ਅੱਗ ਲਗਦਿਆਂ ਹੀ ਕਈ ਮਜ਼ਦੂਰ ਬਾਹਰ ਨਿਕਲਣ ’ਚ ਸਫ਼ਲ ਰਹੇ ਜਦਕਿ ਨੌਂ ਲੋਕ ਅੰਦਰ ਫਸ ਗਏ । ਇਨ੍ਹਾਂ ’ਚੋਂ ਸੱਤ ਸੜ ਕੇ ਮਰ ਗਏ । ਡੇਢ ਘੰਟੇ ਤੋਂ ਵੱਧ ਸਮੇਂ ਬਾਅਦ ਅੱਗ ਉਤੇ ਕਾਬੂ ਪਾਇਆ ਗਿਆ ਪਰ ਕੁਝ ਹੱਡੀਆਂ ਵੀ ਬਰਾਮਦ ਹੋਈਆਂ।
