
7ਵੀ ਸੁਪਰ ਮਾਸਟਰ ਨੈਸ਼ਨਲ ਲੈਵਲ ਤੇ ਹੋਈਆਂ ਗੇਮਾਂ ਵਿੱਚ ਗੋਲਡ ਮੈਡਲ ਹਾਸਲ ਕਰਨ ਤੇ
- by Jasbeer Singh
- May 5, 2025

7ਵੀ ਸੁਪਰ ਮਾਸਟਰ ਨੈਸ਼ਨਲ ਲੈਵਲ ਤੇ ਹੋਈਆਂ ਗੇਮਾਂ ਵਿੱਚ ਗੋਲਡ ਮੈਡਲ ਹਾਸਲ ਕਰਨ ਤੇ ਸ੍ਰੀਮਤੀ ਸੁਨੀਤਾ ਰਾਣੀ ਨੂੰ ਸਨਮਾਨਿਤ ਕੀਤਾ ਗਿਆ ਪਟਿਆਲਾ, 5 ਮਈ : ਧਰਮਸ਼ਾਲਾ ਵਿਖੇ 20 ਅਪੈ੍ਰਲ 25 ਤੋ 26 ਅਪੈ੍ਰਲ 25 ਤੱਕ 7ਵੀ ਸੁਪਰ ਮਾਸਟਰ ਨੈਸ਼ਨਲ ਲੈਵਲ ਤੇ ਹੋਈਆਂ ਗੇਮਾਂ ਵਿੱਚ ਪੀਐਸਪੀਸੀਐਲ ਵਿੱਚ ਬਿੱਲ ਭਾਗ ਵਿਖੇ ਬਤੌਰ ਸੀਨੀਅਰ ਸਹਾਇਕ ਕੰਮ ਕਰ ਰਹੇ ਸ੍ਰੀਮਤੀ ਸੁਨੀਤਾ ਰਾਣੀ ਵੱਲੋ ਹਾਕੀ ਵਿੱਚ ਗੋਲਡ ਮੈਡਲ ਹਾਸਲ ਕਰਕੇ ਪਾਵਰ ਕਾਰਪੋਰੇਸ਼ਨ ਦਾ ਨਾਂ ਰੌਸਨ ਕੀਤਾ । ਇੱਥੇ ਇਹ ਵੀ ਵਰਣਨਯੋਗ ਹੈ ਕਿ 13 ਅਪੈ੍ਰਲ 25 ਤੋ 15 ਅਪੈ੍ਰਲ 25 ਤੱਕ ਚੌਥੀ ਮਾਸਟਰ ਨੈਸ਼ਨਲ ਗੇਮਜ,ਨਵੀ ਦਿੱਲੀ ਵਿਖੇ ਸ੍ਰੀ ਮੇਜਰ ਧਿਆਨ ਚੰਦ ਹਾਕੀ ਸਟੇਡੀਅਮ ਵਿੱਚ ਤੀਜਾ ਸਥਾਨ ਹਾਸਲ ਕੀਤਾ ਸੀ।ਅੱਜ ਪਾਵਰ ਕਾਰਪੋਰੇਸ਼ਨ ਦੇ ਮੁੱਖ ਦਫਤਰ ਵਿਖੇ ਸਮੁੱਚੇ ਸਟਾਫ ਵੱਲੋ ਸ੍ਰੀਮਤੀ ਸੁਨੀਤਾ ਰਾਣੀ ਦੀ ਇਸ ਉਪਲਬੱਧਤਾ ਦੀ ਖੁਸ਼ੀ ਵਿੱਚ ਉਹਨਾਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਸੁਪਰਡੈਟ ਸ੍ਰੀਮਤੀ ਪਰਮਿੰਦਰ ਕੌਰ, ਸ੍ਰੀ ਅਵਤਾਰ ਸਿੰਘ ਕੈਂਥ, ਪ੍ਰਧਾਨ ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ ਵੱਲੋ ਸ੍ਰੀਮਤੀ ਸੁਨੀਤਾ ਰਾਣੀ ਨੂੰ ਸੰੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਕਾਮਨਾ ਕੀਤੀ ਕਿ ਆਉਣ ਵਾਲੇ ਸਮੇ ਅੰਦਰ ਵੀ ਉਹ ਇਸੇ ਤਰਾਂ ਵਿਭਾਗ ਦਾ ਨਾਂਮ ਰੌਸ਼ਨ ਕਰਦੇ ਰਹਿਣਗੇ ।