post

Jasbeer Singh

(Chief Editor)

Patiala News

ਪੀ. ਐਸ. ਯੂ. (ਲਲਕਾਰ੍ਵ) ਕੀਤੀ ਮਾਨ ਸਰਕਾਰ ਦੁਆਰਾ ਲੋਕਾਂ ਖਿਲਾਫ ਲਏ ਫੈਸਲੇ ਦੀ ਨਿਖੇਧੀ

post-img

ਪੀ. ਐਸ. ਯੂ. (ਲਲਕਾਰ੍ਵ) ਕੀਤੀ ਮਾਨ ਸਰਕਾਰ ਦੁਆਰਾ ਲੋਕਾਂ ਖਿਲਾਫ ਲਏ ਫੈਸਲੇ ਦੀ ਨਿਖੇਧੀ ਪਟਿਆਲਾ, 5 ਮਈ : ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਸੂਬਾ ਕਮੇਟੀ ਵਲੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੁਆਰਾ ਇੱਕ ਲੋਕ ਵਿਰੋਧੀ ਫੈਸਲਾ ਲਏ ਜਾਣ ਤੇ ਸਖ਼ਤ ਨਿਖੇਧੀ ਕੀਤੀ । ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਜੋ ਸੋਸ਼ਲ ਮੀਡੀਆ ਅਕਾਊਂਟ ਐਕਸ ਰਾਹੀਂ ਸੰਘਰਸ਼ਸ਼ੀਲ ਵਿਅਕਤੀਆਂ, ਜਥੇਬੰਦੀਆਂ ਤੇ ਸੰਘਰਸ਼ ਕਰਨ ਤੇ ਕਾਰਵਾਈ ਕਰਨ ਦੀ ਧਮਕੀ ਦਿੱਤੀ ਹੈ ਸਬੰਧੀ ਯੂਨੀਅਨ ਨੇ ਆਖਿਆ ਹੈ ਕਿ ਭੁੱਖਾਂ ਦੁੱਖਾਂ ਤੇ ਜਬਰ ਦੇ ਸਤਾਏ ਲੋਕਾਂ ਨੂੰ ਸੰਘਰਸ਼ ਮਜਬੂਰੀਵਸ਼ ਕਰਨਾ ਪੈਂਦਾ ਹੈ ਬਲਕਿ ਇਹ ਕੋਈ ਸ਼ੌਕ ਨਹੀਂ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਜਦੋਂ ਜਾਬਰ ਸਰਕਾਰਾਂ ਲੋਕਾਂ ਦੇ ਹੱਕ ਦੀ ਅਵਾਜ ਸੁਣਨ ਤੋਂ ਇਨਕਾਰੀ ਹੋ ਜਾਂਦੀਆਂ ਨੇ ਤਾਂ ਮਜਬੂਰਨ ਲੋਕਾਂ ਨੂੰ ਸੜਕਾਂ ਤੇ ਉੱਤਰਨਾ ਪੈਂਦਾ ਹੈ ਤੇ ਜੇਕਰ ਸਰਕਾਰਾਂ ਲੋਕਾਂ ਦੇ ਮਸਲੇ ਹੱਲ ਕਰਨ ਤਾਂ ਕਿਸੇ ਧਰਨੇ, ਮੁਜਾਹਰੇ ਦੀ ਲੋੜ ਹੀ ਨਹੀਂ ਰਹੇਗੀ ।ਯੂਨੀਅਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਤਾਂ ਓਹ ਗੱਲ ਹੈ, ਅਖੇ ਲੁੱਟਾਂਗੇ ਵੀ ਅਤੇ ਕੁੱਟਾਂਗੇ ਵੀ । ਇਤਿਹਾਸ ਗਵਾਹ ਹੈ ਕਿ ਇਸ ਤਰ੍ਹਾਂ ਦੇ ਜਾਬਰ ਫਰਮਾਨਾਂ ਨਾਲ਼ ਲੋਕਾਂ ਨੂੰ ਡਰਾਇਆ ਨਹੀਂ ਜਾ ਸਕਦਾ।

Related Post