post

Jasbeer Singh

(Chief Editor)

National

ਸਕੂਟਰੀਆਂ ਦੇ ਆਪਸ ਵਿੱਚ ਟਕਰਾਉਣ ਦੇ ਚਲਦਿਆਂ 8 ਜਣੇ ਜ਼ਖ਼ਮੀ

post-img

ਸਕੂਟਰੀਆਂ ਦੇ ਆਪਸ ਵਿੱਚ ਟਕਰਾਉਣ ਦੇ ਚਲਦਿਆਂ 8 ਜਣੇ ਜ਼ਖ਼ਮੀ ਉਤਰ ਪ੍ਰਦੇਸ਼, 9 ਅਕਤੂਬਰ 2025 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਮੇਸਟਨ ਰੋਡ `ਤੇ ਦੋ ਸਕੂਟਰੀਆਂ ਦੇ ਆਪਸ ਵਿਚ ਟਕਰਾਉਣ ਦੇ ਚਲਦਿਆਂ ਜ਼ਬਰਦਸਤ ਧਮਾਕਾ ਹੋਣ ਨਾਲ 8 ਵਿਅਕਤੀਆਂ ਦੀ ਮੌਤ ਹੋ ਗਈ। ਕੀ ਹੈ ਸਮੁੱਚਾ ਮਾਮਲਾ ਸੜਕ ਕਿਨਾਰੇ ਖੜ੍ਹੀਆਂ ਦੋ ਸਕੂਟਰੀਆਂ ਵਿੱਚ ਅਚਾਨਕ ਧਮਾਕਾ ਹੋ ਗਿਆ, ਜਿਸ ਵਿੱਚ ਅੱਠ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਜਿਨ੍ਹਾਂ ਵਿਚੋਂ ਦੋ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਛੇ ਲੋਕਾਂ ਵਿੱਚੋਂ ਚਾਰ ਗੰਭੀਰ ਰੂਪ ਵਿੱਚ ਝੁਲਸ ਗਏ। ਦੋ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਫਾਰੈਂਸਿਕ ਟੀਮ ਨੇ ਪਹੁੰਚ ਕੇ ਕੀਤੀ ਜਾਂਚ ਸ਼ੁਰੂ ਘਟਨਾ ਦੀ ਜਾਣਕਾਰੀ ਮਿਲਦੇ ਹੀ ਸੀਨੀਅਰ ਅਧਿਕਾਰੀ ਅਤੇ ਫੋਰੈਂਸਿਕ ਟੀਮਾਂ ਮੌਕੇ `ਤੇ ਪਹੁੰਚੀਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਧਮਾਕੇ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਐਨ. ਆਈ. ਏ. ਅਧਿਕਾਰੀ ਧਮਾਕੇ ਦੀ ਜਾਂਚ ਲਈ ਯੂ. ਪੀ. ਏ. ਟੀ. ਐਸ. ਦੇ ਸੰਪਰਕ ਵਿਚ ਹਨ । ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ । ਜ਼ਬਰਦਸਤ ਧਮਾਕੇ ਕਾਰਨ ਆਈਆਂ ਮਸਜਿਦ ਤੱਕ ਦੀ ਕੰਧ ਨੂੰ ਤ੍ਰੇੜਾਂ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਨੇ ਨੇੜੇ ਦੀ ਮਰਕਜ਼ ਮਸਜਿਦ ਦੀਆਂ ਕੰਧਾਂ ਵਿਚ ਤਰੇੜਾਂ ਆ ਗਈਆਂ। ਹਾਲਾਂਕਿ, ਪੁਲਿਸ ਦਾ ਕਹਿਣਾ ਹੈ ਕਿ ਧਮਾਕਾ ਸੜਕ ਕਿਨਾਰੇ ਖੜ੍ਹੀਆਂ ਸਕੂਟਰੀਆਂ ਵਿੱਚ ਹੋਇਆ। ਧਮਾਕੇ ਦੀ ਗੂੰਜ ਲਗਭਗ 500 ਮੀਟਰ ਦੂਰ ਤੱਕ ਸੁਣਾਈ ਦਿੱਤੀ। ਆਵਾਜ਼ ਨੇ ਲੋਕਾਂ ਨੂੰ ਡਰਾ ਦਿੱਤਾ, ਅਤੇ ਘਟਨਾ ਸਥਾਨ `ਤੇ ਹਫੜਾ-ਦਫੜੀ ਮਚ ਗਈ ।

Related Post