ਆਈ. ਏ. ਐੱਸ. ਅਧਿਕਾਰੀ ਦੇ ਘਰ ਸੈਕਸ ਰੈਕੇਟ ਦਾ ਪਰਦਾਫਾਸ਼ ਮਾਮਲੇ ਵਿਚ 9 ਗ੍ਰਿਫਤਾਰ
- by Jasbeer Singh
- January 6, 2026
ਆਈ. ਏ. ਐੱਸ. ਅਧਿਕਾਰੀ ਦੇ ਘਰ ਸੈਕਸ ਰੈਕੇਟ ਦਾ ਪਰਦਾਫਾਸ਼ ਮਾਮਲੇ ਵਿਚ 9 ਗ੍ਰਿਫਤਾਰ ਪ੍ਰਯਾਗਰਾਜ (ਯੂ. ਪੀ.), 6 ਜਨਵਰੀ 2026 : ਪ੍ਰਯਾਗਰਾਜ ਦੇ ਕੀਟ ਗੰਜ ਇਲਾਕੇ ਵਿਚ ਪੁਲਸ ਨੇ ਇਕ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿਚ ਇਕ ਆਈ. ਏ. ਐੱਸ. ਅਧਿਕਾਰੀ ਦੇ ਨਾਂ ਵਾਲੇ ਘਰ ਦੀ ਵਰਤੋਂ ਕੀਤੀ ਜਾ ਰਹੀ ਸੀ, ਜਿਸ ਨੂੰ ਮੁਲਜ਼ਮ ਨੇ ਮਹੀਨਾਵਾਰ ਕਿਰਾਏ 'ਤੇ ਲਿਆ ਹੋਇਆ ਸੀ । ਛਾਪੇਮਾਰੀ ਦੌਰਾਨ 4 ਔਰਤਾਂ ਅਤੇ 5 ਪੁਰਸ਼ ਇਤਰਾਜ਼ਯੋਗ ਹਾਲਤ ਵਿਚ ਪਾਏ ਗਏ ਅਤੇ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ । ਰੈਕਟ ਦਾ ਮਾਸਟਰ ਮਾਈ ਹੈ ਸਰਵੇਸ ਦਿਵੇਦੀ ਜਾਂਚ 'ਚ ਪਤਾ ਲੱਗਾ ਹੈ ਕਿ ਇਸ ਰੈਕੇਟ ਦਾ ਮਾਸਟਰਮਾਈਂਡ ਦਰਿਆਬਾਦ ਦਾ ਰਹਿਣ ਵਾਲਾ ਸਰਵੇਸ਼ ਦਿਵੇਦੀ ਹੈ । ਪਲਸ ਨੇ ਦੱਸਿਆ ਕਿ ਫੜੇ ਗਏ ਸਾਰੇ ਵਿਅਕਤੀਆਂ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਮੁਲਜ਼ਮ ਦੇ ਹੋਰ ਸੰਭਾਵੀ ਸਾਥੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਏ. ਸੀ. ਪੀ. ਰਾਜੀਵ ਯਾਦਵ ਨੇ ਕਿਹਾ ਕਿ ਇਹ ਕਾਰਵਾਈ ਗੁਪਤ ਜਾਂਚ ਤੋਂ ਬਾਅਦ ਕੀਤੀ ਗਈ ਹੈ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਗਲੇਰੀ ਜਾਂਚ ਚੱਲ ਰਹੀ ਹੈ ।
