post

Jasbeer Singh

(Chief Editor)

Latest update

ਤੁਰਕੀ ਵਿਖੇ ਬਸ ਪਲਟਣ ਕਾਰਨ 9 ਦੀ ਮੌਤ 26 ਜ਼ਖ਼ਮੀ

post-img

ਤੁਰਕੀ ਵਿਖੇ ਬਸ ਪਲਟਣ ਕਾਰਨ 9 ਦੀ ਮੌਤ 26 ਜ਼ਖ਼ਮੀ ਤੁਰਕੀ, 2 ਫਰਵਰੀ 2026 : ਵਿਦੇਸ਼ੀ ਧਰਤੀ ਤੁਰਕੀ ਦੇਸ਼ ਦੇ ਦੱਖਣੀ ਤੁਰਕੀ ਵਿਖੇ ਬਸ ਪਲਟਣ ਨਾਲ 9 ਵਿਅਕਤੀਆਂ ਦੀ ਮੌਤ ਹੋ ਜਾਣ ਤੇ 26 ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿਵੇਂ ਵਾਪਰਿਆ ਹਾਦਸਾ ਦੱਖਣੀ ਤੁਰਕੀ ਦੇ ਸੈਰ-ਸਪਾਟਾ ਕੇਂਦਰ ਅੰਤਾਲਿਆ ਸੂਬੇ ਵਿਚ ਜੋ ਐਤਵਾਰ ਨੂੰ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ ਦੇ ਵਿਚ ਲੋਕਾਂ ਦੀ ਮੌਤ ਵੀ ਹੋ ਗਈ ਹੈ ਤੇ ਲੋਕ ਜ਼ਖ਼ਮੀ ਵੀ ਹੋ ਗਏ ਹਨ ਇਹ ਹਾਦਸਾ ਸਵਾਰੀਆਂ ਨਾਲ ਭਰੀ ਇਕ ਤੇਜ਼ ਰਫ਼ਤਾਰ ਬੱਸ ਦੇ ਸੜਕ ਤੋਂ ਫਿਸਲ ਕੇ ਪਲਟ ਜਾਣ ਤੇ ਵਾਪਰਿਆ। ਸੂਬਾਈ ਗਵਰਨਰ ਹੁਲੁਸੀ ਸਾਹਿਨ ਨੇ ਦਸਿਆ ਕਿ ਇਹ ਹਾਦਸਾ ਅੰਤਾਲਿਆ ਸ਼ਹਿਰ ਦੇ ਉੱਤਰ-ਪੱਛਮ ਵਿਚ ਪੈਂਦੇ ਡੋਸੇਮੀਲਟੀ ਜ਼ਿਲ੍ਹੇ ਵਿਚ ਵਾਪਰਿਆ। ਬਸ ਦੀ ਰਫ਼ਤਾਰ ਕਾਫੀ ਤੇਜ ਸੀ ਮਿਲੀ ਜਾਣਕਾਰੀ ਅਨੁਸਾਰ ਜਿਸ ਵੇਲੇ ਬਸ ਫਿਸਲ ਦੇ ਪਲਟ ਗਈ ਉਸ ਵੇਲੇ ਜਿਸ ਖੇਤਰ ਵਿਚੋਂ ਬਸ ਲੰਘ ਰਹੀ ਸੀ ਭਾਰੀ ਮੀਂਹ ਕਾਰਨ ਸੜਕ ਗਿੱਲੀ ਸੀ ਤੇ ਕਾਫੀ ਧੁੰਦ ਵੀ ਪੈ ਰਹੀ ਸੀ ਸਬੰਧੀ ਦੱਸਿਆ ਜਾ ਰਿਹਾ ਹੈ ਪਰ ਗਵਰਨਰ ਮੁਤਾਬਕ ਭਾਵੇਂ ਹਾਲਾਤ ਖ਼ਰਾਬ ਸਨ ਪਰ ਲੱਗਦਾ ਹੈ ਕਿ ਬੱਸ ਦੀ ਰਫ਼ਤਾਰ ਕਾਫੀ ਤੇਜ਼ ਸੀ, ਜਿਸ ਕਾਰਨ ਇਹ ਸੰਤੁਲਨ ਗੁਆ ਕੇ ਹਾਈਵੇਅ ਦੇ ਕਿਨਾਰੇ ਪਲਟ ਗਈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਹ ਬੱਸ ਤੁਰਕੀ ਦੇ ਉੱਤਰ-ਪੱਛਮੀ ਹਿੱਸੇ ਟੇਕਿਰਦਾਗ ਤੋਂ ਰਾਤ ਭਰ ਦਾ ਸਫ਼ਰ ਤੈਅ ਕਰ ਕੇ ਆ ਰਹੀ ਸੀ। ਜਦਬਦਸਤ ਟੱਕਰ ਕਾਰਨ ਸਵਾਰੀਆਂ ਬਸ ਵਿਚੋਂ ਬਾਹਰ ਜਾ ਡਿੱਗੀਆਂ ਜਦੋਂ ਉਪਰੋਕਤ ਅਸਥਾਨ ਵਿਖੇ ਬਸ ਫਿਸਲ ਕੇ ਪਲਟ ਗਈ ਤਾਂ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਈ ਸਵਾਰੀਆਂ ਬੱਸ ਵਿਚੋਂ ਬਾਹਰ ਜਾ ਡਿੱਗੀਆਂ। ਜ਼ਖ਼ਮੀਆਂ ਵਿਚੋਂ ਕਈਆਂ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਸ਼ੁਰੂ ਕੀਤੇ ਗਏ ਅਤੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ।

Related Post

Instagram