post

Admin

(Chief Editor)

Punjab

ਆਵਾਰਾ ਕੁੱਤਿਆਂ ਦੇ ਹਮਲੇ `ਚ ਬਜ਼ੁਰਗ ਦੀ ਮੌਤ

post-img

ਆਵਾਰਾ ਕੁੱਤਿਆਂ ਦੇ ਹਮਲੇ `ਚ ਬਜ਼ੁਰਗ ਦੀ ਮੌਤ

ਅੰਮ੍ਰਿਤਸਰ, 20 ਜੁਲਾਈ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਦੇ ਇਸਲਾਮਾਬਾਦ ਖੇਤਰ ਵਿਖੇ ਅਵਾਰਾ ਕੁੱਤਿਆਂ (Stray dogs) ਵਲੋਂ ਹਮਲਾ ਕੀਤੇ ਜਾਣ ਦੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ ।

ਕੁੱਤਿਆਂ ਨੇ ਬਜ਼ੁਗਰਗ ਵਿਅਕਤੀ ਨੂੰ ਦਿੱਤਾ ਸੀ ਬੁਰੀ ਤਰ੍ਹਾਂ ਨੋਚ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਸ਼ਹਿਰ ਦੇ ਇਸਲਾਮਾਬਾਦ ਖੇਤਰ (Islamabad area) ਵਿਖੇ ਜੋ ਇਕ 70 ਸਾਲਾ ਬਜ਼ੁਰਗ ਨੂੰ ਅਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਵੱਢ-ਵੱਢ ਕੇ ਮੌਤ (Death) ਦੇ ਘਾਟ ਉਤਾਰ ਦਿੱਤਾ ਹੈ ਨੂੰ ਸਰੀਰ ਦੇ ਵੱਖ-ਵੱਖ ਹਿੱਸਿਆਂ ਤੇ ਕੁੱਤਿਆਂ ਜਦੋਂ ਕੱਟਿਆ ਗਿਆ ਤਾਂ ਬਜ਼ੁਰਗ ਵਿਅਕਤੀ ਬੁਰੀ ਤਰ੍ਹਾਂ ਜਖਮੀ ਹੋ ਗਿਆ। ਜਿਸਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਬਜ਼ੁਰਗ ਵਿਅਕਤੀ ਜਖਮਾਂ ਦੀ ਤਾਬ ਨਾ ਝਲਦਿਆਂ ਅਖੀਰ ਦਮ ਤੋੜ ਗਿਆ । ਦੱਸਣਯੋਗ ਹੈ ਕਿ ਉਕਤ ਘਟਨਾ ਇਲਾਕੇ `ਚ ਲੱਗੇ ਸੀ. ਸੀ. ਟੀ. ਵੀ. ਕੈਮਰੇ `ਚ ਕੈਦ ਹੋ ਗਈ, ਜਿਸ ਦੀ ਵੀਡੀਓ ਹੁਣ ਸਾਹਮਣੇ ਆਈ ਹੈ ।

ਕੀ ਦੱਸਿਆ ਪ੍ਰਤੱਖਦਰਸ਼ੀਆਂ ਨੇ

ਉਪਰੋਕਤ ਘਟਨਾਕ੍ਰਮ ਨੂੰ ਦੇਖਣ ਵਾਲਿਆਂ ਨੇ ਦੱਸਿਆ ਕਿ ਬਜ਼ੁਰਗ ਗਲੀ `ਚੋਂ ਲੰਘ ਰਹੇ ਸਨ ਕਿ ਅਚਾਨਕ ਕਈ ਆਵਾਰਾ ਕੁੱਤਿਆਂ ਨੇ ਉਸ ਨੂੰ ਘੇਰ ਕੇ ਹਮਲਾ (Encirclement and attack) ਕਰ ਦਿੱਤਾ । ਬਜ਼ੁਰਗ ਨੇ ਆਪਣੇ-ਆਪ ਨੂੰ ਬਚਾਉਣ ਦੀ ਕੋਸਿ਼ਸ਼ ਕੀਤੀ ਪਰ ਕੁੱਤਿਆਂ ਦੇ ਝੁੰਡ ਅੱਗੇ ਉਹ ਬੇਵੱਸ ਹੋ ਗਿਆ । ਆਸ-ਪਾਸ ਦੇ ਲੋਕਾਂ ਨੇ ਕਿਸੇ ਤਰ੍ਹਾਂ ਉਸ ਨੂੰ ਬਚਾਅ ਕੇ ਹਸਪਤਾਲ ਪਹੁੰਚਾਇਆ ਪਰ ਉਸ ਦੀ ਜਾਨ ਨਹੀਂ ਬਚ ਸਕੀ । ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ । ਥਾਣਾ ਇਸਲਾਮਾਬਾਦ ਦੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਪਰਿਵਾਰ ਵੱਲੋਂ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ।

Related Post

Instagram