
ਮੋਟਰਸਾਈਕਲ ਚਾਲਕ ਵਿਰੁੱਧ ਫੇਟ ਮਾਰ ਕੇ ਇਕ ਨੂੰ ਮੌਤ ਦੇ ਘਾਟ ਤੇ ਦੂਸਰੇ ਨੂੰ ਜ਼ਖ਼ਮੀ ਕਰਨ ਤੇ ਕੇਸ ਦਰਜ
- by Jasbeer Singh
- July 19, 2025

ਮੋਟਰਸਾਈਕਲ ਚਾਲਕ ਵਿਰੁੱਧ ਫੇਟ ਮਾਰ ਕੇ ਇਕ ਨੂੰ ਮੌਤ ਦੇ ਘਾਟ ਤੇ ਦੂਸਰੇ ਨੂੰ ਜ਼ਖ਼ਮੀ ਕਰਨ ਤੇ ਕੇਸ ਦਰਜ ਨਾਭਾ, 19 ਜੁਲਾਈ 2025 : ਥਾਣਾ ਕੋਤਵਾਲੀ ਨਾਭਾ ਪੁਲਸ ਨੇ ਬਿਨ ਨੰਬਰੀ ਮੋਟਰਸਾਈਕਲ ਚਾਲਕ ਵਿਰੁੱਧ ਵੱਖ-ਵੱਖ ਧਾਰਾਵਾਂ 281,106, 324 (4,5), 125 ਬੀ. ਐਨ. ਐਸ. ਤਹਿਤ ਮੋਟਰਸਾਈਕਲ ਤੇਜ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਮਾਰਨ ਤੇ ਵਾਪਰੇ ਸੜਕੀ ਹਾਦਸੇ ਵਿਚ ਇਕ ਨੂੰ ਨੂੰ ਮੌਤ ਦੇ ਘਾਟ ਉਤਾਰਨ ਅਤੇ ਦੂਸਰੇ ਨੂੰ ਜ਼ਖ਼ਮੀ ਕਰਨ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਕੁਲਦੀਪ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਪਿੰਡ ਬਾਗੜੀਆ ਜਿਲਾ ਮਲੇਰਕੋਟਲਾ ਨੇ ਦੱਸਿਆ ਕਿ 18 ਜੁਲਾਈ 2025 ਨੂੰ ਉਸਦੇ ਦੋਸਤ ਗੁਰਵੀਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਪਾਲੀਆ ਖੁਰਦ ਅਤੇ ਵਿਵੇਕ ਕੁਮਾਰ ਸਿੰਘ ਪੁੱਤਰ ਅਜੈ ਸਿੰਘ ਵਾਸੀ ਪਿਆਰੇਪੁਰ ਗੋਪਾਲਗੰਜ ਬਿਹਾਰ ਜੋ ਕਿ ਮੋਟਰਸਾਇਕਲ ਤੇ ਸਵਾਰ ਹੋ ਕੇ ਓਵਰ ਬ੍ਰਿਜ ਭਵਾਨੀਗੜ੍ਹ ਰੋਡ ਨਾਭਾ ਕੋਲ ਜਾ ਰਹੇ ਸਨ ਤਾਂ ਜੋ ਬਿਨਾਂ ਨੰਬਰੀ ਮੋਟਰਸਾਈਕਲ ਦੇ ਡਰਾਈਵਰ ਨੇ ਆਪਣਾ ਮੋਟਰਸਾਇਕਲ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਹਨਾਂ ਵਿੱਚ ਮਾਰਿਆ, ਜਿਸ ਕਾਰਨ ਹੋਏ ਐਕਸੀਡੈਟ ਵਿੱਚ ਵਿਵੇਕ ਕੁਮਾਰ ਦੀ ਮੌਤ ਹੋ ਗਈ ਅਤੇ ਗੁਰਵੀਰ ਸਿੰਘ ਜੇਰੇ ਇਲਾਜ ਹੈ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।