post

Admin

(Chief Editor)

Crime

ਸਕੂਟਰੀ ਸਵਾਰ ਨੇ ਨੌਜਵਾਨ ਤੇ ਗੋਲੀਆਂ ਚਲਾ ਕੇ ਕੀਤਾ ਗੰਭੀਰ ਜ਼ਖ਼ਮੀ

post-img

ਸਕੂਟਰੀ ਸਵਾਰ ਨੇ ਨੌਜਵਾਨ ਤੇ ਗੋਲੀਆਂ ਚਲਾ ਕੇ ਕੀਤਾ ਗੰਭੀਰ ਜ਼ਖ਼ਮੀ ਅੰਮ੍ਰਿਤਸਰ, 18 ਮਾਰਚ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿਖੇ ਇਕ ਸਕੂਟਰੀ ਸਵਾਰ ਵਲੋਂ ਇਕ ਨੌਜਵਾਨ ਤੇ ਗੋਲੀਬਾਰੀ ਕਰਕੇ ਉਸਨੂੰ ਗੰਭੀਰ ਜ਼ਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਖੇ ਜਿਸ ਨੌਜਵਾਨ ਤੇ ਗੋਲੀਬਾਰੀ ਕਰਕੇ ਉਸਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤੇ ਜਾਣ ਦੀ ਘਟਨਾ ਵਾਪਰੀ ਹੈ ਉਸ ਨੌਜਵਾਨ ਦਾ ਨਾਮ ਸਾਗਰ ਹੈ ਤੇ ਉਹ ਅੰਮ੍ਰਿਤਸਰ ਦੇ ਸਾਬਕਾ ਕਾਂਗਰਸੀ ਕੌਂਸਲਰ ਲਖਨਪਾਲ ਦਾ ਭਤੀਜਾ ਹੈ । ਸਾਗਰ ਇਸ ਘਟਨਾ ਦੇ ਚਲਦਿਆਂ ਹਸਪਤਾਲ ਵਿਚ ਇਲਾਜ ਲਈ ਦਾਖਲ ਹੈ। ਜਿਸ ਸਕੂਟਰੀ ਸਵਾਰ ਨੇ ਸਾਗਰ ਤੇ ਗੋਲੀਆਂ ਚਲਾਈਆਂ ਦੇ ਕਾਰਨ ਗੋਲੀ ਸਾਗਰ ਦੇ ਢਿੱਡ ਵਿਚ ਲੱਗੀ ਹੈ। ਕਦੋਂ ਵਾਪਰੀ ਘਟਨਾ ਸਾਗਰ ਤੇ ਗੋਲੀਬਾਰੀ ਕਰਕੇ ਉਸਨੂੰ ਜ਼ਖ਼ਮੀ ਕਰਨ ਦੀ ਘਟਨਾ ਅੰਮ੍ਰਿਤਸਰ ਵਿਖੇ ਬੀਤੀ ਰਾਤ 11 ਵਜੇ ਦੇ ਕਰੀਬ ਜਿ਼ਲੇ ਦੇ ਛੇਹਰਟਾ ਵਿਖੇ ਵਾਪਰੀ ।ਜਾਣਕਾਰੀ ਮੁਤਾਬਕ ਜਿਸ ਵੇਲੇ ਇਹ ਘਟਨਾਕ੍ਰਮ ਵਾਪਰਿਆ ਨੌਜਵਾਨ ਆਪਣੀ ਭੈਣ ਦੇ ਨਾਲ ਘਰ ਦੇ ਬਾਹਰ ਖੜ੍ਹਾ ਸੀ ਅਤੇ ਕੁੱਤਿਆਂ ਨੂੰ ਖਾਣਾ ਖੁਆ ਰਿਹਾ ਸੀ । ਕੀ ਦੱਸਿਆ ਏ. ਸੀ. ਪੀ. ਸਿ਼ਵ ਦਰਸ਼ਨ ਨੇ ਗੋਲੀਬਾਰੀ ਦੀ ਵਾਪਰੀ ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ਤੇ ਪਹੁੰਚੀ ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕੀਤੀ। ਘਟਨਾ ਦੀ ਜਾਂਚ ਕਰ ਰਹੀ ਪੁਲਸ ਟੀਮ ਦੇ ਸੀਨੀਅਰ ਅਧਿਕਾਰੀ ਏ. ਸੀ. ਪੀ. ਸਿ਼ਵ ਦਰਸ਼ਨ ਨੇ ਦੱਸਿਆ ਕਿ ਪੁਲਸ ਵਲੋਂ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕੁਝ ਮਹੱਤਵਪੂਰਨ ਸੁਰਾਗ ਮਿਲੇ ਹਨ । ਹਾਲ ਦੀ ਘੜੀ ਕੋਈ ਪਿਛਲੀ ਦੁਸ਼ਮਣੀ ਜਾਂ ਗੈਂਗਸਟਰ ਸਬੰਧ ਦੀ ਪੁਸ਼ਟੀ ਨਹੀਂ ਹੋਈ ਹੈ ।

Related Post

Instagram