post

Jasbeer Singh

(Chief Editor)

Crime

ਨੌਜਵਾਨ ਨੇ ਪਤਨੀ ਤੇ ਧੀ ਦੀ ਹੱਤਿਆ ਤੋਂ ਬਾਅਦ ਕੀਤਾ ਆਤਮ-ਸਮਰਪਣ

post-img

ਨੌਜਵਾਨ ਨੇ ਪਤਨੀ ਤੇ ਧੀ ਦੀ ਹੱਤਿਆ ਤੋਂ ਬਾਅਦ ਕੀਤਾ ਆਤਮ-ਸਮਰਪਣ ਜੈਪੁਰ, 13 ਮਾਰਚ 2026 : ਜੈਪੁਰ ਜਿ਼ਲੇ `ਚ ਇਕ ਨੌਜਵਾਨ ਨੇ ਆਪਣੀ ਪਤਨੀ ਤੇ 8 ਸਾਲ ਦੀ ਧੀ ਦੀ ਕਥਿਤ ਤੌਰ `ਤੇ ਹੱਤਿਆ ਕਰਨ ਤੋਂ ਬਾਅਦ ਪੁਲਸ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ । ਪੁਲਸ ਅਨੁਸਾਰ ਇਹ ਘਟਨਾ ਬੁੱਧਵਾਰ ਦੇਰ ਰਾਤ ਕਰੀਬ ਇਕ ਵਜੇ ਮੋਖਮਪੁਰਾ ਥਾਣਾ ਖੇਤਰ ਦੇ ਬਿਚੂਨ ਪਿੰਡ `ਚ ਹੋਈ । ਪਤਨੀ ਤੇ ਧੀ ਨੂੰ ਕਿਵੇਂ ਮਾਰਿਆ ਮੁਲਜਮ ਨੇ ਦੁਦੂ ਦੇ ਪੁਲਸ ਉਪ-ਕਪਤਾਨ ਦੀਪਕ ਖੰਡੇਲਵਾਲ ਨੇ ਦੱਸਿਆ ਕਿ ਮੁਲਜ਼ਮ ਸੁਖਜੀਤ ਨੇ ਆਪਣੀ ਪਤਨੀ ਸਰੋਜ ਦੇਵੀ (35) `ਤੇ ਤਲਵਾਰ ਨਾਲ ਹਮਲਾ ਕੀਤਾ ਅਤੇ ਆਪਣੀ ਧੀ ਵੰਸਿ਼ਕਾ (8) ਦਾ ਗਲਾ ਘੁੱਟ ਦਿੱਤਾ । ਦੋਵਾਂ ਦੀ ਮੌਕੇ `ਤੇ ਹੀ ਮੌਤ ਹੋ ਗਈ । ਵਾਰਦਾਤ ਤੋਂ ਬਾਅਦ ਮੁਲਜ਼ਮ ਘਰੋਂ ਨਿਕਲ ਗਿਆ ਅਤੇ ਬਾਅਦ `ਚ ਮੋਖਮਪੁਰਾ ਥਾਣੇ ਪਹੁੰਚਿਆ ਅਤੇ ਆਤਮ-ਸਮਰਪਣ ਕਰ ਦਿੱਤਾ । ਪੁਲਸ ਜਾਂਚ ਵਿਚ ਹੱਤਿਆਵਾਂ ਦਾ ਕਾਰਨ ਆਰਥਿਕ ਤੰਗੀ ਹੋ ਸਕਦਾ ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਆਪਣੀ ਪਤਨੀ ਅਤੇ ਧੀ ਦੀ ਹੱਤਿਆ ਕਰ ਦਿੱਤੀ ਹੈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ `ਚ ਲੈ ਕੇ ਪੋਸਟਮਾਰਟਮ ਲਈ ਰਖਵਾ ਦਿੱਤਾ। ਪੁਲਸ ਅਨੁਸਾਰ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਹਨ । ਪੁਲਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਹੱਤਿਆਵਾਂ ਦਾ ਕਾਰਨ ਆਰਥਿਕ ਤੰਗੀ ਹੋ ਸਕਦਾ ਹੈ। ਮੁਲਜ਼ਮ ਦਿਹਾੜੀ `ਤੇ ਕੰਮ ਕਰਦਾ ਹੈ ਅਤੇ ਪਰਿਵਾਰ ਦੇ ਨਾਲ ਪਿੰਡ `ਚ ਆਪਣੇ ਘਰ `ਚ ਰਹਿੰਦਾ ਸੀ ।

Related Post

Instagram