

ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰਨ ਤੇ ਇਕ ਵਿਰੁੱਧ ਕੇਸ ਦਰਜ ਪਟਿਆਲਾ, 16 ਅਕਤੂਬਰ 2025 : ਥਾਣਾ ਅਨਾਜ ਮੰਡੀ ਪਟਿਆਲਾ ਪੁਲਸ ਨੇ ਇਕ ਵਿਅਕਤੀ ਵਿਰੁੱਧ ਜਾਨੋਂ ਮਾਰਨ ਦੀ ਨੀਅਤ ਨਾਲ ਕ੍ਰਿਪਾਨ ਨਾਲ ਹਮਲਾ ਕਰਨ ਦੇ ਦੋਸ਼ ਹੇਠ ਵੱਖ-ਵੱਖ ਧਾਰਾਵਾਂ 109, 115 (2) ਤਹਿਤ ਕੇਸ ਦਰਜ ਕੀਤਾ ਹੈ। ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇੇਸ ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅੰਮ੍ਰਿਤ ਸਿੰਘ ਪੁੱਤਰ ਗੁਰਧਿਆਨ ਸਿੰਘ ਵਾਸੀ ਪਿੰਡ ਸਿਉਣਾ ਥਾਣਾ ਤ੍ਰਿਪੜੀ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨਰਿੰਦਰ ਗਰਗ ਪੁੱਤਰ ਭੀਮ ਸੈਨ ਵਾਸੀ ਮਕਾਨ ਨੰ. 17-ਏ ਕਿਸ਼ੋਰ ਕਲੋਨੀ ਨੇੜੇ ਪੰਜਾਬੀ ਬਾਗ ਪਟਿਆਲਾ ਨੇ ਦੱਸਿਆ ਕਿ ਉਸਦੀ ਅਨਾਜ ਮੰਡੀ ਸਰਹੰਦ ਰੋਡ ਫੇਸ-2 ਵਿਖੇ ਆੜਤ ਦੀ ਦੁਕਾਨ ਹੈ ਤੇ 14 ਅਕਤੂਬਰ 2025 ਨੂੰ ਉਕਤ ਵਿਅਕਤੀ ਉਸਦੀ ਦੁਕਾਨ ਤੇ ਜੀਰੀ ਵੇਚਣ ਆਇਆ ਸੀ ਤੇ ਜੀਰੀ ਦੀ ਸਾਫ ਸਫਾਈ ਤੋ ਬਾਅਦ ਜੀਰੀ ਦੀ ਤਲਾਈ ਸ਼ੁਰੂ ਹੋ ਗਈ ਸੀ ਤੇ 9 ਵਜੇ ਅੰਮ੍ਰਿਤ ਸਿੰਘ ਨੇ ਉਸ ਨੂੰ ਕਿਹਾ ਕਿ ਤੁਸੀ ਬਿਨ੍ਹਾਂ ਵਜਾ ਉਸਦੀ ਜੀਰੀ ਦੀ ਤੁਲਾਈ ਲੇਟ ਕਰ ਰਹੋ ਹੋ ਪਰ ਉਸਨੇ ਕਿਹਾ ਕਿ ਕਰੀਬ 70 ਫੀਸਦੀ ਤੁਲਾਈ ਹੋ ਗਈ ਹੈ ਅਤੇ ਬਾਕੀ ਬਚਦੀ ਜੀਰੀ ਦੀ ਵੀ ਜਲਦ ਹੀ ਤੁਲਾਈ ਹੋ ਜਾਵੇਗੀ ਤਾਂ ਇੰਨਾਂ ਕਹਿਣ ਤੇ ਅੰਮ੍ਰਿਤ ਸਿੰਘ ਤਹਿਸ਼ ਵਿੱਚ ਆ ਗਿਆ ਅਤੇ ਗਾਲੀ-ਗਲੋਚ ਕਰਨ ਲੱਗ ਪਿਆ ਤੇ ਨੇੜੇ ਖੜੀ ਆਪਣੀ ਗੱਡੀ ਵਿੱਚੋ ਕਿਰਪਾਨ ਕੱਢ ਲਿਆਇਆ ਅਤੇ ਜਾਨੋਂ ਮਾਰਨ ਦੀ ਨੀਅਤ ਨਾਲ ਉਸਦੇ ਸਿਰ ਤੇ ਕਿਰਪਾਨ ਨਾਲ ਵਾਰ ਕੀਤਾ।ਸਿ਼ਕਾਇਤਕਰਤਾ ਨੇ ਦੱਸਿਆ ਕਿ ਅੰਮ੍ਰਿਤ ਸਿੰਘ ਵਲੋਂ ਕ੍ਰਿਪਾਨ ਨਾਲ ਹਮਲਾ ਕਰਨ ਤੇ ਉਸਨੇ ਆਪਣੇ ਬਚਾਅ ਲਈ ਆਪਣੀ ਖੱਬੀ ਬਾਂਹ ਅੱਗੇ ਕਰ ਲਈ ਤੇ ਉਹ ਹੇਠਾਂ ਡਿੱਗ ਪਿਆ ਅਤੇ ਰੌਲਾ ਪਾਉਣ ਤੇ ਉਪਰੋਕਤ ਵਿਅਕਤੀ ਆਪਣੇ ਹਥਿਆਰ ਸਮੇਤ ਮੌਕੇ ਤੋ ਫਰਾਰ ਹੋ ਗਿਆ। ਜਿਸ ਤੇ ਉਹ ਇਲਾਜ ਲਈ ਮਨੀਪਾਲ ਹਸਪਤਾਲ ਪਟਿ. ਦਾਖਲ ਹੈ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰਨ ਤੇ ਇਕ ਵਿਰੁੱਧ ਕੇਸ ਦਰਜ ਪਟਿਆਲਾ, 16 ਅਕਤੂਬਰ 2025 : ਥਾਣਾ ਅਨਾਜ ਮੰਡੀ ਪਟਿਆਲਾ ਪੁਲਸ ਨੇ ਇਕ ਵਿਅਕਤੀ ਵਿਰੁੱਧ ਜਾਨੋਂ ਮਾਰਨ ਦੀ ਨੀਅਤ ਨਾਲ ਕ੍ਰਿਪਾਨ ਨਾਲ ਹਮਲਾ ਕਰਨ ਦੇ ਦੋਸ਼ ਹੇਠ ਵੱਖ-ਵੱਖ ਧਾਰਾਵਾਂ 109, 115 (2) ਤਹਿਤ ਕੇਸ ਦਰਜ ਕੀਤਾ ਹੈ। ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇੇਸ ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅੰਮ੍ਰਿਤ ਸਿੰਘ ਪੁੱਤਰ ਗੁਰਧਿਆਨ ਸਿੰਘ ਵਾਸੀ ਪਿੰਡ ਸਿਉਣਾ ਥਾਣਾ ਤ੍ਰਿਪੜੀ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨਰਿੰਦਰ ਗਰਗ ਪੁੱਤਰ ਭੀਮ ਸੈਨ ਵਾਸੀ ਮਕਾਨ ਨੰ. 17-ਏ ਕਿਸ਼ੋਰ ਕਲੋਨੀ ਨੇੜੇ ਪੰਜਾਬੀ ਬਾਗ ਪਟਿਆਲਾ ਨੇ ਦੱਸਿਆ ਕਿ ਉਸਦੀ ਅਨਾਜ ਮੰਡੀ ਸਰਹੰਦ ਰੋਡ ਫੇਸ-2 ਵਿਖੇ ਆੜਤ ਦੀ ਦੁਕਾਨ ਹੈ ਤੇ 14 ਅਕਤੂਬਰ 2025 ਨੂੰ ਉਕਤ ਵਿਅਕਤੀ ਉਸਦੀ ਦੁਕਾਨ ਤੇ ਜੀਰੀ ਵੇਚਣ ਆਇਆ ਸੀ ਤੇ ਜੀਰੀ ਦੀ ਸਾਫ ਸਫਾਈ ਤੋ ਬਾਅਦ ਜੀਰੀ ਦੀ ਤਲਾਈ ਸ਼ੁਰੂ ਹੋ ਗਈ ਸੀ ਤੇ 9 ਵਜੇ ਅੰਮ੍ਰਿਤ ਸਿੰਘ ਨੇ ਉਸ ਨੂੰ ਕਿਹਾ ਕਿ ਤੁਸੀ ਬਿਨ੍ਹਾਂ ਵਜਾ ਉਸਦੀ ਜੀਰੀ ਦੀ ਤੁਲਾਈ ਲੇਟ ਕਰ ਰਹੋ ਹੋ ਪਰ ਉਸਨੇ ਕਿਹਾ ਕਿ ਕਰੀਬ 70 ਫੀਸਦੀ ਤੁਲਾਈ ਹੋ ਗਈ ਹੈ ਅਤੇ ਬਾਕੀ ਬਚਦੀ ਜੀਰੀ ਦੀ ਵੀ ਜਲਦ ਹੀ ਤੁਲਾਈ ਹੋ ਜਾਵੇਗੀ ਤਾਂ ਇੰਨਾਂ ਕਹਿਣ ਤੇ ਅੰਮ੍ਰਿਤ ਸਿੰਘ ਤਹਿਸ਼ ਵਿੱਚ ਆ ਗਿਆ ਅਤੇ ਗਾਲੀ-ਗਲੋਚ ਕਰਨ ਲੱਗ ਪਿਆ ਤੇ ਨੇੜੇ ਖੜੀ ਆਪਣੀ ਗੱਡੀ ਵਿੱਚੋ ਕਿਰਪਾਨ ਕੱਢ ਲਿਆਇਆ ਅਤੇ ਜਾਨੋਂ ਮਾਰਨ ਦੀ ਨੀਅਤ ਨਾਲ ਉਸਦੇ ਸਿਰ ਤੇ ਕਿਰਪਾਨ ਨਾਲ ਵਾਰ ਕੀਤਾ।ਸਿ਼ਕਾਇਤਕਰਤਾ ਨੇ ਦੱਸਿਆ ਕਿ ਅੰਮ੍ਰਿਤ ਸਿੰਘ ਵਲੋਂ ਕ੍ਰਿਪਾਨ ਨਾਲ ਹਮਲਾ ਕਰਨ ਤੇ ਉਸਨੇ ਆਪਣੇ ਬਚਾਅ ਲਈ ਆਪਣੀ ਖੱਬੀ ਬਾਂਹ ਅੱਗੇ ਕਰ ਲਈ ਤੇ ਉਹ ਹੇਠਾਂ ਡਿੱਗ ਪਿਆ ਅਤੇ ਰੌਲਾ ਪਾਉਣ ਤੇ ਉਪਰੋਕਤ ਵਿਅਕਤੀ ਆਪਣੇ ਹਥਿਆਰ ਸਮੇਤ ਮੌਕੇ ਤੋ ਫਰਾਰ ਹੋ ਗਿਆ। ਜਿਸ ਤੇ ਉਹ ਇਲਾਜ ਲਈ ਮਨੀਪਾਲ ਹਸਪਤਾਲ ਪਟਿ. ਦਾਖਲ ਹੈ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।