ਕਾਨਪੁਰ ’ਚ ਚਾਕੂ ਮਾਰ ਕੇ ਕਰ ਦਿੱਤਾ ਗਿਆ ਵਪਾਰੀ ਦਾ ਕਤਲ
ਕਾਨਪੁਰ, 8 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਕਾਨਪੁਰ ਵਿਖੇ ਬੀਤੀ ਰਾਤ ਇਕ ਦਵਾਈ ਕਾਰੋਬਾਰੀ ਦੀ ਚਾਕੂਆਂ ਨਾਲ ਹਮਲਾ ਕਰਕੇ ਹੱਤਿਆ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।
ਕੌਣ ਹੈ ਇਹ ਵਪਾਰੀ
ਮਿਲੀ ਜਾਣਕਾਰੀ ਅਨੁਸਾਰ ਕਾਨਪੁਰ (Kanpur) ਵਿਚ ਕਲਿਆਣਪੁਰ ਦੇ ਜਿਸ ਇੰਦਰਾ ਨਗਰ ਸਥਿਤ ਰਤਨ ਆਰਬਿਨ ਅਪਾਰਟਮੈਂਟ ਨਿਵਾਸੀ ਦਵਾਈ ਕਾਰੋਬਾਰੀ ਦਾ ਚਾਕੂਆਂ ਨਾਲ ਹਮਲਾ (Knife attack) ਕਰਕੇ ਕਤਲ ਕਰ ਦਿੱਤਾ ਗਿਆ ਹੈ ਵਿਚ ਵਪਾਰੀ ਦੀ ਪਛਾਣ ਵਿਨੀਤ ਮਨੋਚਾ ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਕਾਤਲਾਂ ਵਲੋਂ ਕਾਰੋਬਾਰੀ ਤੇ ਚਾਕੂਆਂ ਨਾਲ 26 ਤੋਂ ਵੀ ਜਿਆਦਾ ਵਾਰ ਹਮਲਾ ਕੀਤਾ ਗਿਆ ।
ਕੀ ਸਾਹਮਣੇ ਆਇਆ ਪੁਲਸ ਜਾਂਚ ਵਿਚ
ਉਕਤ ਕਤਲ ਦੇ ਵਾਪਰੇ ਘਟਨਾਕ੍ਰਮ ਸਬੰਧੀ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਵਪਾਰੀ ਦਾ ਪੁੱਤਰ ਤੇ ਨੂੰਹ ਐਤਵਾਰ ਸਵੇਰੇ ਚਾਰ ਵਜੇ ਪਾਰਟੀ ਤੋਂ ਘਰ ਵਾਪਸ ਆਏ । ਪੁਲਸ ਵਲੋਂ ਜਦੋ ਕਤਲ ਦੀ ਘਟਨਾ ਦੀ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਘਟਨਾ ਨੂੰ ਅੰਜਾਮ ਦੇਣ ਵਿਚ ਕਾਰੋਬਾਰੀ ਦਾ ਇਕ ਸਾਬਕਾ ਕਰਮਚਾਰੀ ਵੀ ਸ਼ਾਮਲ ਸੀ । ਪੁਲਸ ਨੇ ਜਦੋਂ ਕਤਲ ਕਰਨ ਵਾਲੇ ਦੋਵੇੇਂ ਨੌਜਵਾਨਾ ਨੂੰ ਪਕੜ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਤਲ ਕਰਨ ਲਈ ਕਾਰੋਬਾਰੀ ਦੀ ਨੂੰਹ ਵਲੋਂ ਹੀ ਆਖਿਆ ਗਿਆ ਸੀ ।
ਪੁਲਸ ਨੇ ਕਰ ਲਿਆ ਹੈ ਕਾਰੋਬਾਰੀ ਦੀ ਨੂੰਹ ਨੂੰ ਗ੍ਰਿ਼ਫਤਾਰ
ਕਾਨਪੁਰ ਪੁਲਸ ਨੇ ਕਾਰੋਬਾਰੀ ਦੇ ਪੁੱਤਰ ਵਲੋਂ ਪਛਾਣੇ ਗਏ ਮੁਲਜਮ ਵਿਸ਼ਾਲ ਗੌਤਮ ਤੋਂ ਜਦੋਂ ਪੁੱਛਗਿੱਛ ਕੀਤੀ ਤਾਂ ਉਸਦੇ ਦੱਸਣ 'ਤੇ ਕਿ ਕਤਲ ਕਰਨ ਲਈ ਕਾਰੋਬਾਰੀ ਦੀ ਨੂੰਹ ਨੇ ਹੀ ਆਖਿਆ ਸੀ ਤੇ ਲੱਖਾਂ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ ਦੇ ਆਧਾਰ 'ਤੇ ਪੁਲਸ ਵਲੋਂ ਕਾਰੋਬਾਰੀ ਦੀ ਨੂੰਹ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ।
ਕੀ ਕਾਰਨ ਦੱਸਿਆ ਪੁਲਸ ਵਲੋਂ ਗ੍ਰਿਫ਼ਤਾਰੀ ਕੀਤੀ ਮਹਿਲਾ ਨੇ
ਪੁਲਸ ਵਲੋਂ ਜੋਂ ਕਾਰੋਬਾਰੀ ਦੀ ਨੂੰਹ ਸ਼ਾਲੂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਸਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਉਸਦੇ ਸਹੁਰੇ ਵਿਨੀਤ ਮਨੋਚਾ ਵਲੋਂ ਉਸ ਤੇ ਕਾਫੀ ਬੰਦਿਸ਼ਾਂ ਲਗਾਈਆਂ ਗਈਆਂ ਸਨ । ਜਾਣਕਾਰੀ ਅਨੁਸਾਰ ਕਾਰੋਬਾਰੀ ਨੂੰ ਕਾਫੀ ਖੁੱਲ੍ਹੇ ਵਿਚਾਰਾਂ ਵਾਲਾ ਦੱਸਿਆ ਜਾ ਰਿਹਾ ਹੈ । ਪੁਲਸ ਨੇ ਕੇਸ ਦਰਜ (Case registered) ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
