ਸਾਬਕਾ ਸਰਪੰਚ ਦੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਮਾਮਲੇ ਵਿਚ 3 ਗ੍ਰਿਫਤਾਰ
ਲਹਿਰਾਗਾਗਾ, 8 ਸਤੰਬਰ 2026 : ਪੰਜਾਬ ਦੇ ਪਿੰਡ ਰਾਮਗੜ੍ਹ ਸੰਧੂਆਂ (Village Ramgarh Sandhuan) ਦੇ ਸਾਬਕਾ ਸਰਪੰਚ ਦਾ ਬੀਤੇ ਦਿਨੀਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਬੇਰਹਿਮੀ ਨਾਲ ਕਤਲ (Murder) ਕਰ ਦਿੱਤਾ ਗਿਆ ਹੈ ।
ਕੌਣ ਹੈ ਇਹ ਸਾਬਕਾ ਸਰਪੰਚ
ਮਿਲੀ ਜਾਣਕਾਰੀ ਅਨੁਸਾਰ ਲਹਿਰਾਗਾਗਾ ਦੇ ਪਿੰਡ ਰਾਮਗੜ੍ਹ ਸੰਧੂਆਂ ਦੇ ਜੋ ਸਾਬਕਾ ਸਰਪੰਚ (Former Sarpanch) ਦਾ ਬੀਤੇ ਦਿਨੀਂ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ ਵਿਚ ਸਾਬਕਾ ਸਰਪੰਚ ਦੀ ਪਛਾਣ 57 ਸਾਲਾ ਅਮਰੀਕ ਸਿੰਘ ਉਰਫ ਕੁੱਕੂ ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਗੰਭੀਰ ਹਾਲਤ `ਚ ਅਮਰੀਕ ਸਿੰਘ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ `ਚ` ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ।
ਕੀ ਦੱਸਿਆ ਥਾਣਾ ਇੰਚਾਰਜ ਨੇ
ਥਾਣਾ ਲਹਿਰਾ ਸਦਰ ਦੇ ਇੰਚਾਰਜ ਸਬ-ਇੰਸਪੈਕਟਰ ਜਸਕਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਪ੍ਰਦੀਪ ਸਿੰਘ ਦੇ ਬਿਆਨਾਂ `ਤੇ ਮਾਮਲਾ ਦਰਜ (Case registered) ਕੀਤਾ ਗਿਆ ਹੈ । ਪ੍ਰਦੀਪ ਸਿੰਘ ਨੇ ਦੱਸਿਆ ਕਿ ਪਿੰਡ `ਚ ਨਾਲੇ ਦੇ ਪੁਲ ਦਾ ਉਦਘਾਟਨ ਸਮਾਗਮ ਸੀ, ਜਿੱਥੇ ਉਹ ਆਪਣੇ ਪਿਤਾ ਅਮਰੀਕ ਸਿੰਘ ਤੇ ਕੁਲਦੀਪ ਸਿੰਘ ਨਾਲ ਗਏ ਸਨ । ਸਮਾਗਮ ਖਤਮ ਹੋਣ ਤੋਂ ਬਾਅਦ ਉਹ ਮੋਟਰਸਾਈਕਲ `ਤੇ ਘਰ ਪਰਤ ਰਹੇ ਸਨ ।
ਜਦੋਂ ਉਹ ਪਿੰਡ ਦੀ ਫਿਰਨੀ ਕੋਲ ਪਹੁੰਚੇ ਤਾਂ ਉੱਥੇ ਪਹਿਲਾਂ ਤੋਂ ਹੀ ਬੈਠੇ ਸਿਮਰਨ ਸਿੰਘ ਤੇ ਇੰਦਰਜੀਤ ਸਿੰਘ ਖੜ੍ਹੇ ਸਨ । ਉਨ੍ਹਾਂ ਨਾਲ ਇਕ ਕਾਰ `ਚ ਗੁਰਵਿੰਦਰ ਸਿੰਘ ਉਰਫ ਗਿੰਦਾ ਅਤੇ ਇਕ ਅਣਪਛਾਤਾ ਵਿਅਕਤੀ ਮੌਜੂਦ ਸੀ, ਜਦੋਂ ਕਿ ਥੋੜੀ ਦੂਰੀ ਤੇ ਮੌਜੂਦਾ ਸਰਪੰਚ ਮਨਦੀਪ ਸਿੰਘ ਮੋਨਾ ਖੜ੍ਹਾ ਸੀ । ਦੋਸ਼ੀਆਂ ਨੇ ਲਲਕਾਰਾ ਮਾਰਦੇ ਹੋਏ ਹਮਲਾ ਕਰ ਦਿੱਤਾ । ਇਸ ਦੌਰਾਨ ਸਿਮਰਨ ਸਿੰਘ ਨੇ ਅਮਰੀਕ ਸਿੰਘ `ਤੇ ਗੰਢਾਸੇ ਨਾਲ ਜਾਨਲੇਵਾ ਵਾਰ ਕੀਤੇ, ਜਿਸ ਨਾਲ ਉਨ੍ਹਾਂ ਦੀ ਸੱਜੀ ਬਾਂਹ ਕੱਟ ਗਈ ਅਤੇ ਬਹੁਤ ਜਿ਼ਆਦਾ ਖੂਨ ਵਹਿ ਗਿਆ ।
