

ਕਾਰ ਦੇ ਅਣਪਛਾਤੇ ਚਾਲਕ ਵਿਰੁੱਧ ਮਾਰਕੁੱਟ ਤੇ ਲੁੱਟਖੋਹ ਕਰਨ ਤੇ ਕੇਸ ਦਰਜ ਬਨੂੜ, 25 ਜੁਲਾਈ 2025 : ਥਾਣਾ ਬਨੂੜ ਪੁਲਸ ਨੇ ਕਾਰ ਦੇ ਅਣਪਛਾਤੇ ਚਾਲਕ ਵਿਰੁੱਧ ਵੱਖ-ਵੱਖ 304, 127 (1), 115, 351 ਬੀ. ਐਨ. ਐਸ. ਤਹਿਤ ਧੱਕਾ-ਮੁੱਕੀ ਕਰਨ, 10 ਹਜ਼ਾਰ ਜੇਬ ਵਿਚੋਂ ਕੱਢਣ ਤੇ ਨਾਲ ਬੈਠੀ ਸਵਾਰੀ ਨਾਲ ਧੁੱਕਾ-ਮੁੱਕੀ ਕਰਨ ਤੇ ਸੋਟੀ ਨਾਲ ਵਾਰ ਕਰਨ ਤੇ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸੁਸ਼ੀਲ ਕੁਮਾਰ ਪੁੱਤਰ ਪ੍ਰੇਮ ਨਰਾਇਣ ਵਾਸੀ ਮਕਾਨ ਨੰ. 29-ਜੇ 5-15516 ਗਲੀ ਨੰ. 01 33 ਫੁਟਾ ਰੋਡ ਗਿਆਸਪੁਰਾ ਸੁਖਦੇਵ ਨਗਰ ਲਾਹੋਰਾ ਥਾਣਾ ਡੁਗਰੀ ਜਿਲਾ ਲੁਧਿਆਣਾ ਨੇ ਦੱਸਿਆ ਕਿ ਜਦੋਂ ਉਹ ਆਪਣੀ ਗੱਡੀ ਵਿਚ ਏਅਰਪੋਰਟ ਮੋਹਾਲੀ ਤੋ ਸਵਾਰੀ ਲੈ ਕੇ ਵਾਇਆ ਰਾਜਪੁਰਾ ਹੁੰਦਾ ਹੋਇਆ ਲੁਧਿਆਣਾ ਜਾ ਰਿਹਾ ਸੀ ਤਾਂ ਜਦੋ ਟੋਲ ਪਲਾਜਾ ਅਜੀਜਪੁਰ ਕਰਾਸ ਕੀਤਾ ਤਾਂ 2 ਗੱਡੀਆਂ ਉਸਦਾ ਪਿੱਛਾ ਕਰਨ ਲੱਗ ਪਈਆਂ ਅਤੇ ਇੱਕ ਗੱਡੀ ਡਰਾਇਵਰ ਨੇ ਉਸਨੂੰ ਕਰਾਸ ਕਰਕੇ ਆਪਣੀ ਗੱਡੀ ਉਸਦੀ (ਸਿ਼ਕਾਇਤਕਰਤਾ) ਦੀ ਗੱਡੀ ਅੱਗੇ ਲਗਾ ਕੇ ਰੋਕ ਲਈ, ਜਦੋ ਉਸਨੇ ਉਸਨੂੰ ਰੋਕਣ ਦਾ ਕਾਰਨ ਪੁੱਛਿਆ ਤਾਂ ਡਰਾਇਵਰ ਨੇ ਉਸਦੀ ਕਾਰ ਦੀ ਚਾਬੀ ਖੋਹ ਲਈ ਤੇ ਉਸਦੇ ਮੂੰਹ ਤੇ ਮੁੱਕਾ ਮਾਰਿਆ।ਇਥੇ ਹੀ ਬਸ ਨਹੀਂ ਜੇਬ ਵਿੱਚੋ 10 ਹਜਾਰ ਰੁਪਏ ਕੱਢ ਲਏ ਤੇ ਨਾਲ ਬੈਠੀ ਸਵਾਰੀ ਨਾਲ ਧੁੱਕਾ ਮੁੱਕੀ ਕੀਤੀ ਅਤੇ ਸੋਟੀ ਨਾਲ ਵਾਰ ਕੀਤਾ, ਜਿਸਦੇ ਡੱਬ ਵਿੱਚ ਪਿਸਟਲ ਵੀ ਲੱਗਿਆ ਹੋਇਆ ਸੀ ਅਤੇ ਮੌਕਾ ਤੋ ਫਰਾਰ ਹੋ ਗਿਆ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।