post

Admin

(Chief Editor)

National

ਅਦਾਕਾਰ ਸਿ਼ਆਸ ਕਰੀਮ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ

post-img

ਅਦਾਕਾਰ ਸਿ਼ਆਸ ਕਰੀਮ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੋਚੀ, 1 ਮਈ 2026 : ਭਾਰਤ ਦੇਸ਼ ਦੇ ਸ਼ਹਿਰ ਕੋਚੀ ਵਿਖੇ ਅਦਾਕਾਰ ਅਤੇ ਰਿਐਲਿਟੀ ਸ਼ੋਅ ਸਟਾਰ ਦੇ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਸ ਦੀ ਸਿ਼ਕਾਇਤ ਤੇ ਕੀਤਾ ਗਿਆ ਹੈ ਕੇਸ ਦਰਜ ਅਦਾਕਾਰ ਅਤੇ ਰਿਐਲਿਟੀ ਸ਼ੋਅ ਸਟਾਰ ਸਿ਼ਆਸ ਕਰੀਮ ਦੇ ਖਿਲਾਫ ਇਕ ਔਰਤ ਨਾਲ ਕਥਿਤ ਧੋਖਾਦੇਹੀ, ਉਸ ਵਾਰ ਦੀ ਮਰਿਆਦਾ ਭੰਗ ਕਰਨ ਅਤੇ ਅਪਰਾਧਿਕ ਧਮਕੀ ਦੇਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ । ਪੁਲਸ ਨੇ ਇਹ ਜਾਣਕਾਰੀ ਦਿੱਤੀ । ਪੁਲਸ ਅਨੁਸਾਰ ਇਹ ਮਾਮਲਾ ਕਰੀਮ ਦੀ ਮਹਿਲਾ ਕਾਰੋਬਾਰੀ ਭਾਈਵਾਲ ਦੀ ਸਿ਼ਕਾਇਤ ਦੇ ਆਧਾਰ `ਤੇ ਦਰਜ ਕੀਤਾ ਗਿਆ ਹੈ। ਕੀ ਦੋਸ਼ ਲਗਾਇਆ ਗਿਆ ਹੈ ਸਿ਼ਕਾਇਤ ਵਿਚ ਸਿ਼ਕਾਇਤ `ਚ ਦੋਸ਼ ਲਾਇਆ ਗਿਆ ਹੈ ਕਿ ਕਰੀਮ ਨੇ ਇਕ ਨਵੇਂ ਕਾਰੋਬਾਰ `ਚ ਭਾਈਵਾਲੀ ਦਾ ਵਾਅਦਾ ਕਰ ਕੇ ਔਰਤ ਤੋਂ ਲੱਖਾਂ ਰੁਪਏ ਲੈ ਲਏ ਅਤੇ ਬਾਅਦ `ਚ ਸਮਝੌਤੇ ਦੀ ਪਾਲਣਾ ਨਹੀਂ ਕੀਤੀ । ਸਿ਼ਕਾਇਤਕਰਤਾ ਨੇ ਇਹ ਵੀ ਦੋਸ਼ ਲਗਾਇਆ ਕਿ ਜਦੋਂ ਉਸ ਨੇ ਆਪਣੀ ਰਾਸ਼ੀ ਵਾਪਸ ਮੰਗੀ ਤਾਂ ਕਰੀਮ ਨੇ ਉਸ ਨੂੰ ਕਥਿਤ ਰੂਪ `ਚ ਧਮਕੀ ਦਿੱਤੀ । ਪੁਲਸ ਸੂਤਰਾਂ ਮੁਤਾਬਕ ਵਿਦੇਸ਼ `ਚ ਰਹਿ ਰਹੀ ਸਿ਼ਕਾਇਤਕਰਤਾ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਮੁਲਜ਼ਮ ਦੇ ਸੰਪਰਕ `ਚ ਆਈ ਸੀ ।

Related Post

Instagram