
ਅਮਰੀਕਾ ਤੋਂ ਦੇਸ਼ ਨਿਕਾਲਾ ਤਹਿਤ ਵਾਪਸ ਪਰਤੇ ਨੌਜਵਾਨ ਦੀ ਸਿ਼ਕਾਇਤ ਏਜੰਟ ਸਮੇਤ 4 ਵਿਅਕਤੀਆਂ ਤੇ ਧੋਖਾਧੜੀ ਦਾ ਮਾਮਲਾ ਦਰਜ
- by Jasbeer Singh
- February 19, 2025

ਅਮਰੀਕਾ ਤੋਂ ਦੇਸ਼ ਨਿਕਾਲਾ ਤਹਿਤ ਵਾਪਸ ਪਰਤੇ ਨੌਜਵਾਨ ਦੀ ਸਿ਼ਕਾਇਤ ਏਜੰਟ ਸਮੇਤ 4 ਵਿਅਕਤੀਆਂ ਤੇ ਧੋਖਾਧੜੀ ਦਾ ਮਾਮਲਾ ਦਰਜ ਧਰਮਕੋਟ : ਪੰਜਾਬ ਦੇ ਸ਼ਹਿਰ ਧਰਮਕੋਟ ਦੇ ਅਧੀਨ ਪਿੰਡ ਪੰਡੋਰੀ ਅਰਾਈਆਂ ਦੇ ਵਸਨੀਕ ਵਿਅਕਤੀ ਜਸਵਿੰਦਰ ਸਿੰਘ ਜੋ ਕਿ ਅਮਰੀਕਾ ਤੋਂ ਦੇਸ਼ ਨਿਕਾਲਾ ਹੋ ਕੇ ਆਇਆ ਸੀ ਦੀ ਸਿ਼ਕਾਇਤ ਤੇ ਏਜੰਟ ਖਿਲਾਫ਼ ਕਾਰਵਾਈ ਕਰਦਿਆਂ ਚਾਰ ਵਿਅਕਤੀਆਂ ’ਤੇ ਥਾਣਾ ਧਰਮਕੋਟ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ । ਸਿ਼ਕਾਇਤਕਰਤਾ ਨੇ ਚਾਰੇ ਵਿਅਕਤੀਆਂ ਤੇ ਉਸ ਕੋਲੋ਼ 43 ਲੱਖ ਰੁਪਏ ਲੈ ਕੇ ਉਸ ਨਾਲ ਠੱਗੀ ਕੀਤੇ ਜਾਣ ਦਾ ਦੋਸ਼ ਲਗਾਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਧਰਮਕੋਟ ਰਮਨਦੀਪ ਸਿੰਘ ਨੇ ਕਿਹਾ ਕਿ ਸਾਡੇ ਕੋਲ ਜਸਵਿੰਦਰ ਸਿੰਘ ਨੇ ਸਿ਼ਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ ਅਮਰੀਕਾ 43 ਲੱਖ ਰੁਪਏ ਲੇ ਕੇ ਭੇਜਿਆ ਸੀ ਤੇ ਪਿਛਲੇ ਦਿਨੀਂ ਉਸ ਨੂੰ ਅਮਰੀਕਾ ਤੋਂ ਵਾਪਸ ਭੇਜ ਦਿੱਤਾ ਗਿਆ, ਜਿਸ ਨੂੰ ਲੈ ਕੇ ਉਨ੍ਹਾਂ 4 ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਹੈ, ਜਿਸ ’ਚ ਜਸਵਿੰਦਰ ਸਿੰਘ ਉਰਫ਼ ਸੁੱਖ ਗਿੱਲ, ਤਲਵਿੰਦਰ ਸਿੰਘ, ਸੁਖਵਿੰਦਰ ਦਾ ਭਰਾ ਅਤੇ ਸੁਖਵਿੰਦਰ ਦੀ ਮਾਤਾ ਪ੍ਰੀਤਮ ਕੌਰ ਅਤੇ ਚੰਡੀਗੜ੍ਹ ਦਾ ਏਜੰਟ ਗੁਰਪ੍ਰੀਤ ਸਿੰਘ ਸ਼ਾਮਲ ਹਨ ਅਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ । ਉਨ੍ਹਾਂ ਦੱਸਿਆ ਕਿ ਉਪਰੋਕਤ ਮਾਮਲੇ ਤਹਿਤ ਜਲਦ ਹੀ ਇਹਨਾਂ ਨੂੰ ਗਿਫ਼ਤਾਰ ਕਰ ਲਿਆ ਜਾਵੇਗਾ ।