
ਅੰਮ੍ਰਿਤਸਰ ਪੁਲਸ ਵਲੋਂ ਹੈਰੋਇਨ ਸਣੇ ਨਸ਼ਾ ਤਸਕਰ ਗ੍ਰਿਫ਼ਤਾਰ : ਡੀ. ਜੀ. ਪੀ. ਪੰਜਾਬ
- by Jasbeer Singh
- July 26, 2025

ਅੰਮ੍ਰਿਤਸਰ ਪੁਲਸ ਵਲੋਂ ਹੈਰੋਇਨ ਸਣੇ ਨਸ਼ਾ ਤਸਕਰ ਗ੍ਰਿਫ਼ਤਾਰ : ਡੀ. ਜੀ. ਪੀ. ਪੰਜਾਬ ਚੰਡੀਗੜ੍ਹ, 26 ਜੁਲਾਈ 2025 : ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਅੱਜ ਦੱਸਿਆ ਕਿ ਅੰਮ੍ਰਿਤਸਰ ਪੁਲਸ ਵਲੋਂ ਇਕ ਨਸ਼ਾ ਤਸਕਰ ਦੀ ਫੜੋ-ਫੜੀ ਕੀਤੀ ਗਈ ਹੈ ਜਿਸ ਕੋਲੋਂ ਹੈਰੋਇਨ ਬਰਾਮਦ ਹੋਈ ਹੈ। ਦੱਸਣਯੋਗ ਹੈ ਕਿ ਇਹ ਫੜੋ-ਫੜੀ ਸਰਹੱਦ ਪਾਰ ਤੋਂ ਨਾਰਕੋ ਤਸਕਰੀ ਵਿਰੁੱਧ ਇਕ ਵੱਡੀ ਕਾਰਵਾਈ ਹੈ।ਸੋਸ਼ਲ ਮੀਡੀਆ ਟਵੀਟ ਤੇ ਸਾਂਝੀ ਕੀਤੀ ਗਈ ਇਸ ਜਾਣਕਾਰੀ ਤਹਿਤ ਉਨ੍ਹਾਂ ਦੱਸਿਆ ਕਿ ਉਕਤ ਨਸ਼ਾ ਤਸਕਰੀ ਦਾ ਸਿੱਧਾ ਸਿੱਧ ਸਬੰਧ ਪਾਕਿਸਤਾਨ ਨਸ਼ਾ ਤਸਕਰਾਂ ਨਾਲ ਹੈ। ਕੌਣ ਹੈ ਮੁੱਖ ਮੁਲਜਮ ਗੌਰਵ ਯਾਦਵ ਨੇ ਦਸਿਆ ਕਿ ਮੁੱਖ ਮੁਲਜ਼ਮ ਸਰਬਜੀਤ ਉਰਫ਼ ਜੋਬਨ ਜੋ ਕਿ ਸਰਹੱਦੀ ਖੇਤਰ ਦੇ ਇਕ ਪਿੰਡ ਤੋਂ ਕੰਮ ਕਰ ਰਿਹਾ ਹੈ। ਸਰਹੱਦ ਪਾਰ ਬਦਨਾਮ ਤਸਕਰ ਰਾਣਾ ਨਾਲ ਸਿੱਧਾ ਸੰਪਰਕ ਵਿਚ ਹੈ, ਨੂੰ ਇਕ ਨਾਬਾਲਗ਼ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਤੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਪੁੱਛਗਿੱਛ ਤੋਂ ਬਾਅਦ ਅਜਨਾਲਾ ਤੋਂ ਦੋ ਹੋਰ ਤਸਕਰਾਂ ਧਰਮ ਸਿੰਘ ਅਤੇ ਕੁਲਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਤੋਂ 5 ਕਿਲੋ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਗਈ। 6. 106 ਕਿਲੋ ਹੈਰੋਇਨ ਤੇ ਦੋ ਮੋਟਰਸਾਈਕਲ ਕੀਤੇ ਗਏ ਹਨ ਬਰਾਮਦ ਗੌਰਵ ਯਾਦਵ ਨੇ ਦਸਿਆ ਕਿ ਮੁਲਜ਼ਮਾਂ ਵਿਰੁਧ ਕੁੱਲ ਰਿਕਵਰੀ 6.106 ਕਿਲੋ ਹੈਰੋਇਨ ਤੇ 2 ਮੋਟਰਸਾਈਕਲ ਬਰਾਮਦ ਕਰ ਕੇ ਐਨ. ਡੀ. ਪੀ. ਐਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਪੁਲਸ ਸਟੇਸ਼ਨ ਹਵਾਈ ਅੱਡੇ ਅਤੇ ਪੁਲਸ ਸਟੇਸ਼ਨ ਛੇਹਰਟਾ ਵਿਖੇ ਐਫ਼. ਆਈ. ਆਰ. ਦਰਜ ਕੀਤੇ ਗਏ।ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਨਾਰਕੋ ਨੈੱਟਵਰਕ ਨੂੰ ਖ਼ਤਮ ਕਰਨ ਅਤੇ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਦੀ ਰੱਖਿਆ ਕਰਨ ਦੇ ਅਪਣੇ ਇਰਾਦੇ `ਤੇ ਦ੍ਰਿੜ੍ਹ ਹੈ।