
ਅਮਰੀਕਾ ਨੇ ਆਪੋ ਆਪਣੇ ਮੁਲਕਾਂ ਨੰੁ ਭੇਜੇ ਜਾਣ ਵਾਲੇ 300 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੀਤਾ ਪਨਾਮਾ ਹੋਟਲ ਵਿਖੇ ਨਜਰਬੰ
- by Jasbeer Singh
- February 19, 2025

ਅਮਰੀਕਾ ਨੇ ਆਪੋ ਆਪਣੇ ਮੁਲਕਾਂ ਨੰੁ ਭੇਜੇ ਜਾਣ ਵਾਲੇ 300 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੀਤਾ ਪਨਾਮਾ ਹੋਟਲ ਵਿਖੇ ਨਜਰਬੰਦ ਪਨਾਮਾ ਸ਼ਹਿਰ, 19 ਫਰਵਰੀ : ਅਮਰੀਕਾ ਵਲੋਂ ਬੇਰੋਕ ਜਾਰੀ ਆਪਣੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਉਨ੍ਹਾਂ ਦੇ ਮੁਲਕ ਭੇਜੇ ਜਾਣ ਦੀ ਕਾਰਵਾਈ ਦੇ ਚਲਦਿਆਂ 300 ਅਜਿਹੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪਨਾਮਾ ਦੇ ਇਕ ਹੋਟਲ ਵਿਖੇ ਠਹਿਰਾਇਆ ਗਿਆ ਹੈ ਜੋ ਵੱਖ ਵੱਖ ਮੁਲਕਾਂ ਦੇ ਹਨ। ਦੱਸਣਯੋਗ ਹੈ ਕਿ ਹੋਟਲ ਵਿਚ ਨਜ਼ਰਬੰਦ ਕੁੱਝ ਨੇ ਇੱਂਛਾ ਜਾਹਰ ਕੀਤੀ ਹੈ ਕਿ ਉਹ ਆਪਣੇ ਮੁਲਕਾਂ ਨੂੰ ਜਾਣ ਲਈ ਤਿਆਰ ਹਨ ਪਰ ਕੁੱਝ ਕੁ ਨੂੰ ਵਾਪਸ ਉਨ੍ਹਾਂ ਦੇ ਮੁਲਕਾਂ ਵਿਚ ਭੇਜਣ ਵਿਚ ਆ ਰਹੀ ਸਮੱਸਿਆ ਦੇ ਚਲਦਿਆਂ ਪਨਾਮਾ ਦੇ ਹੋਟਲ ਨੂੰ ਠਹਿਰਾ ਵਜੋਂ ਵਰਤਿਆ ਗਿਆ ਹੈ ਤਾਂ ਜੋ ਅੱਗੇ ਦੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾ ਸਕੇ । ਗੈਰ ਕਾਨੂੰਨੀ ਪ੍ਰਵਾਸੀਆਂ ਵਿਚੋਂ ਬਹੁਤੇ ਇਰਾਨ, ਭਾਰਤ, ਨੇਪਾਲ, ਸ੍ਰੀ ਲੰਕਾ, ਪਾਕਿਸਤਾਨ, ਅਫ਼ਗਾਨਿਸਤਾਨ, ਚੀਨ ਤੇ ਹੋਰਨਾਂ ਏਸ਼ਿਆਈ ਮੁਲਕਾਂ ਨਾਲ ਸਬੰਧਤ ਹਨ । ਅਥਾਰਿਟੀਜ਼ ਦਾ ਕਹਿਣਾ ਹੈ ਕਿ ਇਨ੍ਹਾਂ ਵਿਚੋਂ 40 ਫੀਸਦ ਤੋਂ ਵੱਧ ਪਰਵਾਸੀ ਸਵੈ-ਇੱਛਾ ਨਾਲ ਆਪੋ-ਆਪਣੇ ਮੁਲਕਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ। ਹੋਟਲ ਵਿਚ ਨਜ਼ਰਬੰਦ ਇਨ੍ਹਾਂ ਡਿਪੋਰਟੀਜ਼ ਨੇ ਖਿੜਕੀਆਂ ਰਾਹੀਂ ‘ਹੈਲਪ’ ਦੇ ਸੁਨੇਹੇ ਲਿਖ ਕੇ ਮਦਦ ਦੀ ਗੁਹਾਰ ਲਗਾਈ ਹੈ। ਅਮਰੀਕਾ ਨੂੰ ਇਨ੍ਹਾਂ ਵਿੱਚੋਂ ਕੁਝ ਨੂੰ ਸਿੱਧੇ ਉਨ੍ਹਾਂ ਦੇ ਮੁਲਕ ਡਿਪੋਰਟ ਕਰਨ ਵਿਚ ਮੁਸ਼ਕਲ ਆ ਰਹੀ ਹੈ, ਲਿਹਾਜ਼ਾ ਪਨਾਮਾ ਨੂੰ ਰਸਤੇ ਵਿਚ ਠਹਿਰ ਵਜੋਂ ਵਰਤਿਆ ਜਾ ਰਿਹਾ ਹੈ । ਡਿਪੋਰਟੀਜ਼ ਦੇ ਤੀਜੇ ਬੈਚ ਵਾਲੀ ਉਡਾਣ ਬੁੱਧਵਾਰ ਨੂੰ ਕੋਸਟਾ ਰੀਕਾ ਵਿਚ ਲੈਂਡ ਕਰ ਸਕਦੀ ਹੈ ।