post

Jasbeer Singh

(Chief Editor)

Patiala News

ਪਟਿਆਲਾ ਪ੍ਰੋਗਰੈਸਿਵ ਫਰੰਟ ਦਾ ਹਰ ਮੈਂਬਰ ਇੱਕ ਬੂਟਾ ਲਗਾ ਕੇ ਉਸ ਦੀ ਖੁਦ ਦੇਖ ਰੇਖ ਕਰੇਗਾ: ਪ੍ਰਧਾਨ ਅਕਾਸ਼ ਬੋਕਸਰ

post-img

ਪਟਿਆਲਾ ਪ੍ਰੋਗਰੈਸਿਵ ਫਰੰਟ ਦਾ ਹਰ ਮੈਂਬਰ ਇੱਕ ਬੂਟਾ ਲਗਾ ਕੇ ਉਸ ਦੀ ਖੁਦ ਦੇਖ ਰੇਖ ਕਰੇਗਾ: ਪ੍ਰਧਾਨ ਅਕਾਸ਼ ਬੋਕਸਰ ਪਟਿਆਲਾ ਪ੍ਰੋਗਰੈਸਿਵ ਫਰੰਟ ਨੇ ਸ਼ਹਿਰ ਵਿਚ ਬੂਟੇ ਲਗਾਉਣ ਦੀ ਮੁਹਿੰਮ ਕੀਤੀ ਸ਼ੁਰੂ ਪਟਿਆਲਾ, 30 ਜੁਲਾਈ 2025 : ਸ਼ਹਿਰ ਦੀ ਨਾਮੀ ਸੰਸਥਾ ਪਟਿਆਲਾ ਪ੍ਰੋਗਰੈਸਿਵ ਫਰੰਟ ਵੱਲੋਂ ਨਿਵੇਕਲੀ ਪਹਿਲ ਕਰਦਿਆਂ ਪ੍ਰਧਾਨ ਅਕਾਸ਼ ਬੋਕਸਰ ਦੀ ਅਗਵਾਈ ਹੇਠ ਸ਼ਹਿਰ ਦੇ ਵਾਤਾਵਰਣ ਦੀ ਸ਼ੁਧਤਾ ਦੇ ਲਈ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਇਸ ਦੀ ਸ਼ੁਰੂਆਤ ਸ੍ਰੀ ਦੁਰਗਾ ਮੰਦਰ ਵਿਚ ਨਤਮਸਤਕ ਹੋਣ ਤੋ ਬਾਅਦ ਪ੍ਰਧਾਨ ਅਕਾਸ਼ ਬੋਕਸਰ ਨੇ ਆਪਣੇ ਸਾਥੀਆਂ ਨਾਲ ਕੀਤੀ। ਮਾਤਾ ਦਾ ਆਸ਼ੀਰਵਾਦ ਲੈ ਕੇ ਸ਼ੁਰੂ ਕੀਤੀ ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਅਕਾਸ਼ ਬੋਕਸਰ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਦੇ ਸਾਰੇ ਮੈਂਬਰਾਂ ਨੇ ਇਹ ਫੈਸਲਾ ਕੀਤਾ ਕਿ ਹਰ ਮੈਂਬਰ ਵੱਲੋਂ ਹਰ ਸਾਲ ਇੱਕ ਬੂਟਾ ਲਗਾਇਆ ਜਾਵੇਗਾ ਅਤੇ ਫੇਰ ਉਸ ਦੀ ਦੇਖਭਾਲ ਕੀਤੀ ਜਾਵੇਗੀ। ਬੂਟੇ ਦੀ ਪ੍ਰੋਗਰੈਸਿਵ ਰਿਪੋਰਟ ਸੰਸਥਾ ਦੇ ਗਰੁੱਪ ਵਿਚ ਪਾਈ ਜਾਵੇਗੀ। ਉਨ੍ਹਾਂ ਦੇ ਹੁਣ ਤੱਕ 200 ਤੋਂ ਜਿਆਦਾ ਮੈਂਬਰ ਬਣ ਚੁੱਕੇ ਹਨ ਅਤੇ ਭਰਤੀ ਮੁਹਿੰਮ ਤੇਜ਼ੀ ਨਾਲ ਜਾਰੀ ਹੈ। ਸੰਸਥਾ ਵੱਲੋਂ ਭਰਤੀ ਮੌਕੇ ਹੀ ਮੈਂਬਰ ਤੋਂ ਇਸ ਸਬੰਧੀ ਬੂਟਾ ਲਗਾਉਣ ਦਾ ਵਾਅਦਾ ਕਰਵਾਇਆ ਜਾਂਦਾ ਹੈ ਕਿ ਉਹ ਹਰ ਸਾਲ ਇੱਕ ਬੂਟਾ ਲਗਾਏਗਾ ਅਤੇ ਉਸ ਦੀ ਦੇਖ ਭਾਲ ਕਰੇਗਾ। ਪ੍ਰਧਾਨ ਅਕਾਸ ਬੋਕਸਰ ਨੇ ਦੱਸਿਆ ਕਿ ਇਸ ਹਰ ਸਾਲ ਵੀ ਜੇਕਰ ਸੰਸਥਾ 500 ਬੂਟੇ ਪਾਲ ਕੇ ਵੱਡੇ ਕਰਨ ਵਿਚ ਸਫਲ ਰਹੀ ਤਾਂ ਸਮਝਾਂਗੇ ਕਿ ਸ਼ਹਿਰ ਦੇ ਸਾਫ ਵਾਤਾਵਰਣ ਵਿਚ ਪਟਿਆਲਾ ਪ੍ਰੋਗਰੈਸਿਵ ਫਰੰਟ ਵੱਲੋਂ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਰਫ ਸੰਸਥਾ ਦੀ ਭਰਤੀ ਮੁਹਿੰਮ ਤੇਜੀ ਨਾਲ ਜਾਰੀ ਹੈ ਅਤੇ ਦੋ ਹਫਤਿਆਂ ਵਿਚ 200 ਤੋਂ ਜਿਆਦਾ ਮੈਂਬਰ ਬਣ ਚੁੱਕੇ ਹਨ ਅਤੇ ਅਗਲੇ ਚਾਰ ਮਹੀਨਿਆਂ ਵਿਚ ਇਹ ਟੀਚਾ ਇੱਕ ਹਜ਼ਾਰ ਕਰਨ ਦਾ ਹੈ। ਅਕਾਸ਼ ਬੋਕਸਰ ਨੇ ਕਿਹਾ ਕਿ ਵਧੀਆ ਲਗਦਾ ਹੈ ਜਦੋਂ ਨੇਕ ਕੰਮ ਲਈ ਸਾਰੇ ਮਿਲ ਕੇ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੀ ਅਹਿਮ ਗੱਲ ਇਹ ਵੀ ਹੈ ਕਿ ਇਸ ਵਿਚ ਰਵਾਇਤੀ ਬੂਟੇ ਹੀ ਲਗਾਏ ਜਾ ਰਹੇ ਹਨ, ਜਿਨ੍ਹਾਂ ਪਿੱਪਲ, ਬੌਹੜ ਅਤੇ ਬੂਟੇ ਵਿਸ਼ੇਸ ਤੌਰ ’ਤੇ ਸ਼ਾਮਲ ਹਨ। ਪ੍ਰਧਾਨ ਅਕਾਸ਼ ਬੋਕਸਰ ਨੇ ਦੱਸਿਆ ਕਿ ਇਸ ਵਿਚ ਲੋਕ ਇਕੱਠੇ ਕਰਨ ਦੀ ਬਜਾਏ ਬੂਟੇ ਮੈਂਬਰਾਂ ਦੇ ਘਰਾਂ ਪਹੁੰਚਾ ਦਿੱਤੇ ਜਾਣਗੇ, ਤਾਂ ਕਿ ਉਹ ਆਪਣੇ ਨੇੜੇ ਮਨਪਸੰਦ ਥਾਂ ’ਤੇ ਲਗਾ ਕੇ ਉਸ ਦਾ ਪਾਲਣ ਪੋਸ਼ਣ ਕਰ ਸਕਣ। ਮੁਹਿੰਮ ਦੇ ਨਿਗਰਾਨ ਸਚਿਨ ਸਿੰਗਲਾ ਨੇ ਦੱਸਿਆ ਕਿ ਪਹਿਲੇ ਦਿਨ 30 ਬੂਟੇ ਸਹੀ ਤਰੀਕੇ ਨਾਲ ਲਗਾਏ ਗਏ ਹਨ ਅਤੇ ਰੋਜ਼ਾਨਾ 10 ਤੋਂ 20 ਬੂਟੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਮੌਕੇ ਡਾਕਟਰ ਨਰਿੰਦਰ ਸ਼ਰਮਾਂ ਚਮਨ, ਮੁੱਖ ਪੁਜਾਰੀ ਸੰਗੀਤ ਦੀਦੀ, ਕੇਵਲ ਚੋਹਾਨ, ਧੰਨਵਤ ਸਿੰਘ ਅੰਟਾਲ, ਪ੍ਰਧਾਨ ਮੋਨੂੰ ਕੁਮਾਰ, ਇੰਦਰਰਾਜ ਚੋਹਾਨ,ਸ਼ਾਲੂ ਸਿੰਗਲਾ, ਆਰੁਸ਼ ਸਿੰਗਲਾ ਆਦਿ ਵੀ ਹਾਜ਼ਰ ਸਨ।

Related Post