ਹਵਾਲਾਤੀ ਦੀ ਸਿ਼ਕਾਇਤ ਤੇ ਹੋਇਆ ਹਵਾਲਾਤੀ ਤੇ ਕੇਸ ਦਰਜ ਪਟਿਆਲਾ, 29 ਸਤੰਬਰ 2025 : ਥਾਣਾ ਤ੍ਰਿਪੜੀ ਪਟਿਆਲਾ ਪੁਲਸ ਨੇ ਹਵਾਲਾਤੀ ਮੁਨੀਸ਼ ਵਿਰੁੱਧ ਵੱਖ-ਵੱਖ ਧਾਰਾਵਾਂ 115 (2), 118 (1), 126 (2), 3 (5) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਕਿਹੜੇ ਹਵਾਲਾਤੀ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਹਵਾਲਾਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮਨੀਸ਼ ਪੁੱਤਰ ਮਿਸ਼ਰੀ ਲਾਲ ਵਾਸੀ ਪਿੰਡ ਮਹਿਜਾਨਪੁਰ ਆਜਮਗੜ੍ਹ ਹਾਲ ਕਿਰਾਏਦਾਰ ਪਿੰਡ ਭਬਾਤ ਥਾਣਾ ਜੀਰਕਪੁਰ ਜਿਲਾ ਮੋਹਾਲੀ ਹਾਲ ਕੇਂਦਰੀ ਜੇਲ ਪਟਿਆਲਾ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਹਵਾਲਾਤੀ ਗੁਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਨੌਸ਼ਹਿਰਾ ਥਾਣਾ ਸੰਭੂ ਹਾਲ ਕੇਂਦਰੀ ਜੇਲ ਪਟਿਆਲਾ ਨੇ ਦੱਸਿਆ ਕਿ 27 ਸਤੰਬਰ 2025 ਨੂੰ ਜਦੋਂ ਉਹ ਚਾਹ ਤੇ ਡਿਊਟੀ ਹੋਣ ਕਾਰਨ ਭੱਠੀ ਵਿੱਚ ਗੇੜ੍ਹਾ ਮਾਰਨ ਗਿਆ ਤਾਂ ਭੱਠੀ ਵਿੱਚ ਮਨੀਸ਼ ਅਤੇ ਦੀਪ ਬੈਠਾ ਸੀ। ਸਿ਼ਕਾਇਤਕਰਤਾ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਨੇ ਉਸ ਉਪਰ ਤਿੱਖੇ ਸੂਏ ਦਾ ਵਾਰ ਕੀਤਾ ਅਤੇ ਦੀਪ ਨੇ ਉਸ ਦੀਆਂ ਬਾਂਹਾ ਫੜ੍ਹ ਲਿਆ ਤੇ ਮਨੀਸ਼ ਨੇ ਉਸ ਤੇ ਕੜਛੀ ਨਾਲ ਵਾਰ ਕੀਤੇ।

