post

Jasbeer Singh

(Chief Editor)

crime

ਬਦਮਾਸ਼ਾਂ ਕੀਤੀ ਡਾਕਟਰ ਦੀ ਗੋਲੀ ਮਾਰ ਕੇ ਹੱਤਿਆ

post-img

ਬਦਮਾਸ਼ਾਂ ਕੀਤੀ ਡਾਕਟਰ ਦੀ ਗੋਲੀ ਮਾਰ ਕੇ ਹੱਤਿਆ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ’ਚ ਦੋ ਬਦਮਾਸ਼ਾਂ ਵੱਲੋਂ ਇੱਕ ਡਾਕਟਰ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਹਮਲਾਵਰ ਮਰੀਜ਼ ਬਣ ਕੇ ਹਸਪਤਾਲ ਆਏ ਸੀ। ਪਹਿਲਾਂ ਉਸਨੇ ਡਰੈਸਿੰਗ ਕਰਵਾਈ ਅਤੇ ਫਿਰ ਕੈਬਿਨ ਵਿੱਚ ਜਾ ਕੇ ਡਾਕਟਰ ਨੂੰ ਗੋਲੀ ਮਾਰ ਦਿੱਤੀ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਨਾਲ ਇਲਾਕੇ `ਚ ਸਨਸਨੀ ਫੈਲ ਗਈ ਹੈ। ਪੁਲਿਸ ਮੌਕੇ `ਤੇ ਪਹੁੰਚ ਗਈ ਹੈ। ਹਸਪਤਾਲ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।ਡਾਕਟਰ ਨੂੰ ਗੋਲੀ ਮਾਰਨ ਦੀ ਘਟਨਾ ਦੱਖਣੀ ਦਿੱਲੀ ਦੇ ਜੈਤਪੁਰ ਇਲਾਕੇ `ਚ ਵਾਪਰੀ ਹੈ। ਡਾਕਟਰ ਦਾ ਨਾਂ ਜਾਵੇਦ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਡਾਕਟਰ ਕਾਲਿੰਦੀ ਕੁੰਜ ਥਾਣਾ ਖੇਤਰ `ਚ ਸਥਿਤ ਨੀਮਾ ਹਸਪਤਾਲ `ਚ ਮਰੀਜ਼ਾਂ ਦਾ ਇਲਾਜ ਕਰ ਰਿਹਾ ਸੀ। ਹਸਪਤਾਲ ਦੇ ਸਟਾਫ ਮੁਤਾਬਕ ਦੋ ਲੜਕੇ ਹਸਪਤਾਲ ਆਏ ਸਨ। ਇੱਕ ਨੂੰ ਸੱਟ ਲੱਗੀ ਹੋਈ ਸੀ। ਡਾਕਟਰ ਨੇ ਉਸਦੀ ਡ੍ਰੇਸਿੰਗ ਕੀਤੀ। ਫਿਰ ਉਨ੍ਹਾਂ ਨੇ ਕਿਹਾ ਉਹ ਡਾਕਟਰ ਨੂੰ ਮਿਲਣਾ ਚਾਹੁੰਦੇ ਹਨ। ਜਦੋ ਉਹ ਡਾਕਟਰ ਜਾਵੇਦ ਦੇ ਕੈਬਿਨ ਕੋਲ ਪਹੁੰਚੇ ਤਾਂ ਬਦਮਾਸ਼ਾਂ ਨੇ ਡਾਕਟਰ ਨੂੰ ਗੋਲੀ ਮਾਰ ਦਿੱਤੀ।ਪੁਲਿਸ ਮੁਤਾਬਕ ਇਹ ਘਟਨਾ ਬੁੱਧਵਾਰ ਰਾਤ ਕਰੀਬ 1 ਵਜੇ ਦੀ ਹੈ। ਪੁਲਿਸ ਨੂੰ ਰਾਤ ਕਰੀਬ 1:45 ਵਜੇ ਸੂਚਨਾ ਮਿਲੀ। ਕਾਲਿੰਦੀ ਕੁੰਜ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਕਿ ਨੀਮਾ ਹਸਪਤਾਲ `ਚ ਇਕ ਡਾਕਟਰ ਨੂੰ ਗੋਲੀ ਮਾਰੀ ਗਈ ਹੈ। ਉਨ੍ਹਾਂ ਨੂੰ ਕਾਲ ਮ੍ਰਿਤਕ ਦੇ ਡਾਕਟਰ ਵੱਲੋਂ ਕੀਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਕਿ ਡਾਕਟਰ ਜ਼ਿੰਦਾ ਹੈ ਜਾਂ ਨਹੀਂ। ਸੂਚਨਾ ਮਿਲਦੇ ਹੀ ਪੁਲਿਸ ਮੌਕੇ `ਤੇ ਪਹੁੰਚ ਗਈ। ਪੁਲੀਸ ਨੇ ਮੌਕੇ ’ਤੇ ਜਾ ਕੇ ਦੇਖਿਆ ਕਿ ਹਸਪਤਾਲ ਦੇ ਤਿੰਨ ਬਿਸਤਰਿਆਂ ਵਾਲੇ ਛੋਟੇ ਜਿਹੇ ਕੈਬਿਨ ਵਿੱਚ ਕੁਰਸੀ ’ਤੇ ਇੱਕ ਵਿਅਕਤੀ ਦਾ ਸਿਰ ਧਰਿਆ ਹੋਇਆ ਸੀ ਅਤੇ ਉਸ ਦੇ ਸਿਰ ਵਿੱਚੋਂ ਖੂਨ ਵਹਿ ਰਿਹਾ ਸੀ। ਉਸ ਦੀ ਪਛਾਣ ਬੀਯੂਐਮਐਸ ਡਾਕਟਰ ਜਾਵੇਦ ਵਜੋਂ ਹੋਈ ਹੈ।ਪੁਲਿਸ ਦਾ ਕਹਿਣਾ ਹੈ ਕਿ ਪਹਿਲੀ ਨਜ਼ਰੇ ਇਹ ਟਾਰਗੇਟ ਕਿਲਿੰਗ ਦਾ ਮਾਮਲਾ ਜਾਪਦਾ ਹੈ, ਕਿਉਂਕਿ ਇਹ ਬਿਨਾਂ ਕਿਸੇ ਭੜਕਾਹਟ ਦੇ ਕੀਤਾ ਗਿਆ ਸੀ ਅਤੇ ਹਮਲਾਵਰਾਂ ਨੇ ਬੀਤੀ ਰਾਤ ਰੇਕੀ ਕਰ ਲਈ ਹੋਵੇਗੀ। ਹਸਪਤਾਲ ਦੇ ਅੰਦਰ ਰਿਸੈਪਸ਼ਨ, ਡਰੈਸਿੰਗ ਰੂਮ ਅਤੇ ਗੈਲਰੀ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਹਮਲਾਵਰਾਂ ਦੀ ਪਛਾਣ ਕਰਨ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

Related Post