ਪੁਣੇ ਦੇ ਮੰਡਾਈ ਮੈਟਰੋ ਸਟੇਸ਼ਨ ਤੇ ਲੱਗੀ ਅੱਗ ਪੁਣੇ: ਇੱਥੋਂ ਦੇ ਮੰਡਾਈ ਮੈਟਰੋ ਸਟੇਸ਼ਨ ਦੀ ਜ਼ਮੀਨੀ ਮੰਜ਼ਿਲ ਤੇ ਬੀਤੀ ਅੱਧੀ ਰਾਤ ਨੂੰ ਅੱਗ ਲੱਗ ਗਈ ਪਰ ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਫਾਇਰ ਵਿਭਾਗ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਵੈਲਡਿੰਗ ਦੇ ਕੰਮ ਦੌਰਾਨ ਅੱਗ ਲੱਗ ਗਈ । ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਨੇ ਦੱਸਿਆ, "ਅੱਗ ਲੱਗਣ ਦੀ ਸੂਚਨਾ ਮਿਲਣ ਤੇ ਪੰਜ ਫਾਇਰ ਟੈਂਡਰ ਮੌਕੇ ਤੇ ਪਹੁੰਚ ਗਏ ਅਤੇ ਅੱਗ ਤੇ ਕਾਬੂ ਪਾ ਲਿਆ ਗਿਆ। ਸਥਾਨਕ ਸੰਸਦ ਮੈਂਬਰ ਅਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਅਤੇ ਸਹਿਕਾਰਤਾ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਕਿਹਾ ਕਿ ਅੱਗ ਬੁਝ ਗਈ ਹੈ ਅਤੇ ਇਸ ਘਟਨਾ ਦਾ ਮੈਟਰੋ ਸੇਵਾ ਤੇ ਕੋਈ ਅਸਰ ਨਹੀਂ ਪਿਆ ।
