ਅਦਾਕਾਰਾ ਨਿਧੀ ਅਗਰਵਾਲ `ਤੇ ਗਿੱਧਾਂ ਵਾਂਗ ਟੁੱਟਿਆ ਮਰਦਾਂ ਦਾ ਝੁੰਡ ਹੈਦਰਾਬਾਦ, 19 ਦਸੰਬਰ 2025 : ਤੇਲੰਗਾਨਾ ਦੇ ਹੈਦਰਾਬਾਦ ਵਿਚ ਅਦਾਕਾਰ ਪ੍ਰਭਾਸ ਦੀ ਆਉਣ ਵਾਲੀ ਫਿਲਮ `ਦਿ ਰਾਜਾ ਸਾਹਿਬ` ਦੇ ਇਕ ਗਾਣੇ ਦੇ ਲਾਂਚ ਪ੍ਰੋਗਰਾਮ ਦੌਰਾਨ ਬੇਕਾਬੂ ਭੀੜ ਅਦਾਕਾਰਾ ਨਿਧੀ ਅਗਰਵਾਲ `ਤੇ ਗਿੱਧਾਂ ਵਾਂਗ ਟੁੱਟ ਪਈ ਅਤੇ ਉਸ ਨਾਲ ਛੇੜਛਾੜ ਕੀਤੀ। ਮਾਲ ਅਤੇ ਪ੍ਰਬੰਧਕਾਂ ਵਿਰੁੱਧ ਮਾਮਲਾ ਦਰਜ ਪੁਲਸ ਨੇ ਦੱਸਿਆ ਕਿ ਮਾਲ ਪ੍ਰਬੰਧਨ ਅਤੇ ਪ੍ਰੋਗਰਾਮ ਦੇ ਪ੍ਰਬੰਧਕਾਂ ਵਿਰੁੱਧ ਬਿਨਾਂ ਇਜਾਜ਼ਤ ਦੇ ਪ੍ਰੋਗਰਾਮ ਕਰਵਾਉਣ ਲਈ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਅਨੁਸਾਰ ਰਾਤ ਨੂੰ ਗਾਣੇ ਦੇ ਲਾਂਚ ਪ੍ਰੋਗਰਾਮ ਲਈ ਵੱਡੀ ਗਿਣਤੀ ਵਿਚ ਪ੍ਰਸ਼ੰਸਕ ਮਾਲ ਵਿਚ ਇਕੱਠੇ ਹੋਏ ਸਨ। ਪੁਲਸ ਦੇ ਅਨੁਸਾਰ ਪ੍ਰਸ਼ੰਸਕ ਫੋਟੋਆਂ ਖਿੱਚਣ ਦੀ ਕੋਸਿ਼ਸ਼ ਵਿਚ ਅਦਾਕਾਰਾ ਦੇ ਆਲੇ-ਦੁਆਲੇ ਇਕੱਠੇ ਹੋ ਗਏ । ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ ਹੋ ਗਈ, ਜਿਸ ਵਿਚ ਅਦਾਕਾਰਾ ਮਾਲ ਦੇ ਬਾਹਰ ਨਿਕਲਦੇ ਸਮੇਂ ਭੀੜ ਨਾਲ ਘਿਰਣ ਤੋਂ ਬਾਅਦ ਪ੍ਰੇਸ਼ਾਨ ਅਤੇ ਅਸਹਿਜ ਦਿਖਾਈ ਦੇ ਰਹੀ ਹੈ। ਬਾਅਦ ਵਿਚ ਸੁਰੱਖਿਆ ਮੁਲਾਜ਼ਮ ਉਸਨੂੰ ਉਸਦੀ ` ਕਾਰ ਤੱਕ ਲੈ ਜਾਂਦੇ ਹੋਏ ਦਿਖਾਈ ਦਿੱਤੇ।
