post

Jasbeer Singh

(Chief Editor)

Business

ਰੁਪਏ `ਚ ਗਿਰਾਵਟ ਚਿੰਤਾ ਦਾ ਕਾਰਨ ਨਹੀਂ : ਸੰਜੀਵ ਸਾਨਿਆਲ

post-img

ਰੁਪਏ `ਚ ਗਿਰਾਵਟ ਚਿੰਤਾ ਦਾ ਕਾਰਨ ਨਹੀਂ : ਸੰਜੀਵ ਸਾਨਿਆਲ ਨਵੀਂ ਦਿੱਲੀ, 19 ਦਸੰਬਰ 2025 : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪ੍ਰੀਸ਼ਦ (ਈ. ਏ. ਸੀ.-ਪੀ. ਐੱਮ.) ਦੇ ਮੈਂਬਰ ਸੰਜੀਵ ਸਾਨਿਆਲ ਨੇ ਕਿਹਾ ਕਿ ਡਾਲਰ ਦੇ ਮੁਕਾਬਲੇ ਰੁਪਏ `ਚ ਗਿਰਾਵਟ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੈ ਅਤੇ ਇਸ ਨੂੰ ਆਰਥਿਕ ਪ੍ਰੇਸ਼ਾਨੀ ਨਾਲ ਜੋੜ ਕੇ ਨਹੀਂ ਵੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਵਧਦੀਆਂ ਅਰਥਵਿਵਸਥਾਵਾਂ `ਚ ਐਕਸਚੇਂਜ ਦਰ `ਚ ਕਮਜ਼ੋਰੀ ਆਮ ਹੈ ਅਤੇ ਅਜਿਹਾ ਪਹਿਲਾਂ ਜਾਪਾਨ ਅਤੇ ਚੀਨ ਨਾਲ ਵੀ ਵੇਖਿਆ ਗਿਆ। 1990 ਦੇ ਦਹਾਕੇ ਤੋਂ ਰੁਪਏ ਨੂੰ ਬਾਜ਼ਾਰ ਆਧਾਰਿਤ ਪੱਧਰ `ਤੇ ਰੱਖਿਆ ਗਿਆ ਹੈ : ਸਾਨਿਆਲ ਸਾਨਿਆਲ ਨੇ ਦੱਸਿਆ ਕਿ 1990 ਦੇ ਦਹਾਕੇ ਤੋਂ ਰੁਪਏ ਨੂੰ ਬਾਜ਼ਾਰ ਆਧਾਰਿਤ ਪੱਧਰ `ਤੇ ਰੱਖਿਆ ਗਿਆ ਹੈ, ਜਦੋਂਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਬਹੁਤ ਜ਼ਿਆਦਾ ਉਤਰਾਅ-ਚੜ੍ਹਾਅ ਸਮੇਂ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਦੀ ਵਰਤੋਂ ਕਰਦਾ ਹੈ। ਉਨ੍ਹਾਂ ਕਿਹਾ,"ਰੁਪਏ ਦਾ ਕਮਜ਼ੋਰ ਹੋਣਾ ਖੁਦ `ਚ ਨਕਾਰਾਤਮਕ ਸੰਕੇਤ ਨਹੀਂ ਹੈ, ਬਾਸ਼ਰਤੇ ਇਸ ਨਾਲ ਘਰੇਲੂ ਮਹਿੰਗਾਈ ਵਧੇ, ਜੋ ਫਿਲਹਾਲ ਨਹੀਂ ਹੋ ਰਿਹਾ। ਉਨ੍ਹਾਂ ਨੇ ਭਾਰਤ-ਅਮਰੀਕਾ ਅਤੇ ਭਾਰਤ-ਈ. ਯੂ. ਵਪਾਰ ਗੱਲਬਾਤ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਦੇਸ਼ ਦੇ ਹਿੱਤ ਯਕੀਨੀ ਕੀਤੇ ਜਾਣਗੇ। ਸਾਨਿਆਲ ਨੇ ਚੀਨ ਅਤੇ ਭਾਰਤ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਹ ਦੋਵੇਂ ਦੇਸ਼ ਅਮਰੀਕੀ ਦਬਾਅ ਦੇ ਅੱਗੇ ਝੁਕੇ ਨਹੀਂ ਹਨ।

Related Post

Instagram