post

Admin

(Chief Editor)

National

ਨਿਲਾਮੀ ਦੌਰਾਨ ਇਕ ਨਿੰਬੂ 13,000 ਰੁਪਏ `ਚ ਵਿਕਿਆ

post-img

ਨਿਲਾਮੀ ਦੌਰਾਨ ਇਕ ਨਿੰਬੂ 13,000 ਰੁਪਏ `ਚ ਵਿਕਿਆ ਇਰੋਡ ਤਮਿਲਨਾਡੂ), 18 ਫਰਵਰੀ 2026 : ਇਰੋਡ ਜਿਲੇ ਦੇ ਪਝਮਥਿੰਨੀ ਕਰੁੱਪਾ ਈਸ਼ਵਰਨ ਮੰਦਰ `ਚ ਮਹਾਸ਼ਿਵਰਾਤਰੀ `ਤੇ ਆਯੋਜਿਤ ਇਕ ਨਿਲਾਮੀ `ਚ ਇਕ ਨਿੰਬੂ 13,000 ਰੁਪਏ `ਚ ਵਿਕਿਆ । ਪੂਜਾ ਦੌਰਾਨ ਨਿਲਾਮੀ ਲਈ ਕੀ ਕੀ ਗਿਆ ਸੀ ਰੱਖਿਆ ਵਿਲਾਕੇਥੀ ਪਿੰਡ ਦੇ ਕੋਲ ਪੁਡੂ ਅੰਨਾਮਲਾਈ ਪਲਾਯਮ `ਚ ਸਥਿਤ ਮੰਦਰ `ਚ ਸੋਮਵਾਰ ਨੂੰ ਸ਼ਾਮ 6 ਵਜੇ ਤੋਂ ਰਾਤ 8.30 ਵਜੇ ਵਿਚਾਲੇ ਵਿਸ਼ੇਸ਼ ਪੂਜਾ-ਅਰਚਨਾ ਕੀਤੀ ਗਈ। ਰਸਮਾਂ ਦੇ ਬਾਅਦ ਦੇਵਤੇ ਨੂੰ ਸਜਾਉਣ ਵਾਲੀ ਚਾਂਦੀ ਦੀ ਇਕ ਮੁੰਦਰੀ, ਚਾਂਦੀ ਦਾ ਇਕ ਸਿੱਕਾ ਅਤੇ ਇਕ ਨਿੰਬੂ ਨੂੰ ਨਿਲਾਮੀ ਲਈ ਰੱਖਿਆ ਗਿਆ। ਕਿਹੜੀ ਚੀਜ਼਼ ਕਿੰਨੇ ਵਿਚ ਕੀਤੀ ਗਈ ਹਾਸਲ ਵਡਗਾਪੱਤੀ ਪਿੰਡ ਦੇ ਵਿਸ਼ਵਨਾਥਨ ਨੇ 13,000 ਰੁਪਏ ਦੀ ਬੋਲੀ ਲਗਾ ਕੇ ਨਿੰਬੂ ਹਾਸਲ ਕੀਤਾ । ਸਥਾਨਕ ਨਿਵਾਸੀ ਪਰਮਾਸਿਵਮ ਨੇ ਚਾਂਦੀ ਦੀ ਮੁੰਦਰੀ 33,000 ਰੁਪਏ `ਚ ਖਰੀਦੀ, ਜਦਕਿ ਚਾਂਦੀ ਦਾ ਸਿੱਕਾ ਅਥੱਪਮਪਲਯਮ ਪਿੰਡ ਦੇ ਦੁਰਈ ਨੂੰ 43,000 ਰੁਪਏ `ਚ ਨਿਲਾਮ ਕੀਤਾ ਗਿਆ। ਮੰਦਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਨਿਲਾਮੀ ਤੋਂ ਪ੍ਰਾਪਤ ਰਾਸ਼ੀ ਦੀ ਵਰਤੋਂ ਮੰਦਰ ਦੇ ਵਿਕਾਸ ਅਤੇ ਵਿਸ਼ੇਸ਼ ਪੂਜਾ-ਅਰਚਨਾ ਲਈ ਕੀਤੀ ਜਾਵੇਗੀ।

Related Post

Instagram