ਹਰਦੋਈ `ਚ ਜਵਾਈ ਨੇ ਸਹੁਰੇ ਦੀ ਹਾਕੀ ਨਾਲ ਕੁੱਟ-ਕੁੱਟ ਕੇ ਕੀਤੀ ਹੱਤਿਆ ਹਰਦੋਈ, 18 ਫਰਵਰੀ 2026 : ਉੱਤਰ ਪ੍ਰਦੇਸ਼ ਦੇ ਹਰਦੋਈ ਜਿ਼ਲੇ `ਚ ਇਕ ਜਵਾਈ ਨੇ ਆਪਣੇ ਸਹੁਰੇ ਦੀ ਮੰਗਲਵਾਰ ਸਵੇਰੇ ਹਾਕੀ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ । ਕੀ ਕਾਰਨ ਸੀ ਅਜਿਹਾ ਕਰਨ ਦਾ ਦੱਸਿਆ ਜਾਂਦਾ ਹੈ ਕਿ ਸਹੁਰੇ ਪਰਿਵਾਰ ਦੀ ਜਾਇਦਾਦ `ਚ ਹਿੱਸੇਦਾਰੀ ਨੂੰ ਲੈ ਕੇ ਜਵਾਈ ਦਾ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਸ਼ਾਹਜਹਾਂਪੁਰ ਜਿ਼ਲੇ ਦੇ ਅੱਲ੍ਹਾਗੰਜ ਥਾਣਾ ਖੇਤਰ ਦਾ ਰਹਿਣ ਵਾਲਾ ਅਸ਼ੋਕ ਬਾਬੂ ਉਰਫ਼ ਪਿੰਨੇ (52) ਆਪਣੀ ਭੈਣ ਅਲਕਾ ਨਾਲ ਹਨੂੰਮਾਨ ਧਾਮ ਰਾਮਤਾਲ ਮੰਦਰ `ਚ ਪੂਜਾ ਕਰਨ ਤੋਂ ਬਾਅਦ ਬਾਈਕ `ਤੇ ਵਾਪਸ ਆ ਰਿਹਾ ਸੀ । ਹਠੌਰਾ ਪਿੰਡ ਨੇੜੇ ਜਵਾਈ ਮਨਮੋਹਨ ਉਰਫ਼ ਮੰਨੂ ਨੇ ਉਸ ਨੂੰ ਰੋਕਿਆ ਤੇ ਹਾਕੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਪੁਲਸ ਕਰ ਰਹੀ ਹੈ ਮੁਲਜਮ ਜਵਾਈ ਦੀ ਭਾਲ ਅਸ਼ੋਕ ਗੰਭੀਰ ਰੂਪ `ਚ ਜ਼ਖਮੀ ਹੋ ਗਿਆ। ਉਸ ਨੂੰ ਫਰੂਖਾਬਾਦ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਦਿਆਂ ਹੀ ਪੁਲਸ ਮੌਕੇ `ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਮੁਲਜ਼ਮ ਜਵਾਈ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਟੀਮਾਂ ਬਣਾਈਆਂ ਗਈਆਂ ਹਨ।
