ਜਲੰਧਰ ਨਕੋਦਰ ਰੋਡ ਤੇ ਸਕੂਲੀ ਬਸਾਂ ਦੀ ਆਪਸ ਵਿਚ ਹੋਈ ਜਬਰਦਸਤ ਟੱਕਰ
ਜਲੰਧਰ, 8 ਜੁਲਾਈ 2026 : ਪੰਜਾਬ ਦੇ ਜਲੰਧਰ ਦੇ ਨਕੋਦਰ ਰੋਡ (Nakodar Road, Jalandhar0 'ਤੇ ਅੱਜ ਸਵੇਰ ਵੇਲੇ ਦੋ ਸਕੂਲੀ ਬਸਾਂ ਦੀ ਆਪਸ ਵਿਚ ਜਬਰਦਸਤ ਟੱਕਰ (Huge collision) ਹੋਣ ਕਾਰਨ ਇਕ ਬਸ ਪਲਟ ਗਈ ਹੈ ।
ਟੱਕਰ ਤੋਂ ਬਾਅਦ ਡਰਾਈਵਰ ਤੇ ਕੰਡਕਟਰ ਰਹੇ ਸੁਰੱਖਿਅਤ
ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਜਲੰਧਰ ਦੇ ਨਕੋਦਰ ਨੇੜੇ ਜੋ ਦੋ ਸਕੂਲੀ ਬੱਸਾਂ ਦੀ ਆਪਸ ਵਿਚ ਟੱਕਰ ਹੋ ਗਈ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਇੱਕ ਬੱਸ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਸੜਕ ਕੰਢੇ ਪਲਟ ਗਈ । ਜਾਣਕਾਰੀ ਮੁਤਾਬਕ ਜਿਸ ਵੇਲੇ ਬਸਾਂ ਦੀ ਆਪਸ ਵਿਚ ਟੱਕਰ ਹੋਈ ਵਿਚ ਕੋਈ ਵੀ ਵਿਦਿਆਰਥੀ ਦੋਵਾਂ ਬੱਸਾਂ ਵਿੱਚ ਸਵਾਰ ਨਹੀਂ ਸੀ, ਜਿਸ ਕਾਰਨ ਵੱਡਾ ਹਾਦਸਾ ਹੋਣੋ ਟਲ ਗਿਆ । ਉਪਰੋਕਤ ਸੜਕ ਹਾਦਸੇ ਵਿਚ ਦੋਵੇਂ ਹੀ ਬਸਾਂ ਦੇ ਡਰਾਈਵਰ ਅਤੇ ਕੰਡਕਟਰ ਸੁਰੱਖਿਅਤ ਹਨ, ਜਿਨ੍ਹਾਂ ਨੂੰ ਮੌਕੇ ਤੇ ਆ ਕੇ ਸਥਾਨਕ ਲੋਕਾਂ ਨੇ ਬੱਸਾਂ ਵਿੱਚੋਂ ਬਾਹਰ ਕੱਢਿਆ ।
ਪੁਲਸ ਨੇ ਮੌਕੇ 'ਤੇ ਪਹੁੰਚ ਕੇ ਵਾਹਨਾਂ ਨੂੰ ਕਰਵਾਇਆ ਸੜਕ ਪਾਸੇ
ਸੜਕ ਹਾਦਸਾ (Road accident) ਵਾਪਰਨ ਦੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਦਰ ਪੁਲਸ ਸਟੇਸ਼ਨ ਦੇ ਐਸ. ਐਚ. ਓ. (S. H. O.) ਪਲਵਿੰਦਰ ਸਿੰਘ ਪੁਲਸ ਟੀਮ ਨਾਲ ਮੌਕੇ `ਤੇ ਪਹੁੰਚੇ । ਜਿਨ੍ਹਾਂ ਮੌਕੇ ਦਾ ਮੁਆਇਨਾ ਕੀਤਾ ਅਤੇ ਨੁਕਸਾਨੇ ਗਏ ਵਾਹਨਾਂ ਨੂੰ ਸੜਕ ਤੋਂ ਹਟਾਇਆ । ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜੇਕਰ ਜਾਂਚ ਦੌਰਾਨ ਲਾਪਰਵਾਹੀ ਸਾਹਮਣੇ ਆਈ ਤਾਂ ਸਬੰਧਤ ਵਿਅਕਤੀ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ।
