ਪਟਿਆਲਾ, 24 ਅਪ੍ਰੈਲ (ਜਸਬੀਰ)-ਆਮ ਜਨਤਾ ਨੂੰ ਸਰਕਾਰੀ ਹਸਪਤਾਲਾਂ ਅਤੇ ਦਫਤਰਾਂ ਵਿੱਚ ਮਿਆਰੀ ਸਿਹਤ ਸਹੁਲਤਾਂ ਉਪਲਬਧ ਕਰਵਾਉਣ, ਦਿੱਤੇ ਟੀਚੇ ਮਿੱਥੇ ਸਮੇਂ ਵਿੱਚ ਪੂਰੇ ਕਰਨ ਅਤੇ ਵੱਖ ਵੱਖ ਸਿਹਤ ਪ੍ਰੋਗਰਾਮਾ ਦੀਆਂ ਪ੍ਰਾਪਤੀਆਂ ਦਾ ਰੀਵਿਉ ਕਰਨ ਲਈ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਵੱਲੋਂ ਦਫਤਰ ਸਿਵਲ ਸਰਜਨ ਦੇ ਸਮੂਹ ਸਿਹਤ ਪ੍ਰੋਗਰਾਮ ਅਫਸਰਾਂ ਅਤੇ ਸਮੂਹ ਸਿਹਤ ਸਟਾਫ ਦੀ ਮੀਟਿੰਗ ਕੀਤੀ ।ਮੀਟਿੰਗ ਵਿੱਚ ਹਾਜਰੀਨ ਨੂੰ ਸੰਬੋਧਨ ਕਰਦੇ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਨੇ ਕਿਹਾ ਕਿ ਸਾਰੇ ਪ੍ਰੋਗਰਾਮਾਂ ਸਬੰਧੀ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਕਰਨੀ ਅਤੇ ਸਮੇਂ ਸਿਰ ਰਿਪੋਰਟਾਂ ਭੇਜਣੀਆਂ ਯਕੀਨੀ ਬਣਾਈਆਂ ਜਾਣ । ਉਹਨਾਂ ਦਫਤਰ ਦੀਆਂ ਸਾਰੀਆਂ ਬਰਾਚਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਣੀ ਆਪਣੀ ਸੀਟ ਦਾ ਕੰਮ ਸਮੇ ਸਿਰ ਨੇਪਰੇ ਚੜਾਉਣਾਂ ਯਕੀਨੀ ਬਣਾਇਆ ਜਾਵੇ । ਸਿਹਤ ਸੰਸਥਾਂਵਾ ਦੀ ਸਾਫ ਸਫਾਈ ਅਤੇ ਸਟਾਫ ਦਾ ਡਿਉਟੀ ਤੇਂ ਸਮੇਂ ਸਿਰ ਆਉਣਾ ਯਕੀਨੀ ਬਣਾਇਆ ਜਾਵੇ । ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਰਚਨਾ, ਜਿਲਾ ਪਰਿਵਾਰ ਭਲਾਈ ਅਫਸਰ ਡਾ ਐਸ.ਜੇ. ਸਿੰਘ, ਡਿਪਟੀ ਮੈਡੀਕਲ ਕਮਿਸਨਰ ਡਾ ਜ਼ਸਵਿੰਦਰ ਸਿੰਘ, ਜਿਲਾ੍ਹ ਟੀਕਾਕਰਨ ਅਫਸਰ ਡਾ. ਗੁਰਪ੍ਰੀਤ ਕੌਰ,ਜਿਲਾ ਸਿਹਤ ਅਫਸਰ ਡਾ ਵਿਜੇ ਕੁਮਾਰ ਜਿੰਦਲ,ਸਹਾਇਕ ਸਿਹਤ ਅਫਸਰ ਡਾ ਕੁਸਲਦੀਪ ਕੌਰ,ਜਿਲਾ ਐਪੀਡੀਮੋਲੋਜਿਸਟ ਡਾ ਸੁਮੀਤ ਸਿੰਘ,ਸਹਾਇਕ ਕੰਟਰੋਲਰ ਵਿੱਤ ਤੇ ਲੇਖਾ ਸ੍ਰੀਮਤੀ ਸਵਾਤੀ ਮਹਿਨ,ਸੁਪਰਡੈਟ ਸ੍ਰੀ ਸੁਖਜਿੰਦਰ ਸਿੰਘ ਗਿੱਲ ਅਤੇ ਜਿਲਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ,ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ, ਜਿਲਾ ਪ੍ਰੋਗਰਾਮ ਮੇਨੇਜਰ ਰੀਤਿਕਾ ਗਰੋਵਰ ਅਤੇ ਸਮੂਹ ਸਿਹਤ ਪ੍ਰੋਗਰਾਮ ਅਫਸਰ ਅਤੇ ਦਫਤਰ ਦਾ ਸਾਰਾ ਹਾਜ਼ਰ ਸੀ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.