ਆੜ੍ਹਤੀ ਐਸੋਸੀਏਸ਼ਨ ਨੇ ਕੀਤਾ ਸੈਕਟਰੀ ਫੂਡ ਵਿਕਾਸ ਗਰਗ ਨੂੰ ਸਨਮਾਨਤ
- by Jasbeer Singh
- April 24, 2024
ਪਟਿਆਲਾ, 24 ਅਪ੍ਰੈਲ (ਜਸਬੀਰ)-ਆੜ੍ਹਤੀ ਐਸੋਸੀਏਸ਼ਨ ਨਵੀਂ ਅਨਾਜ ਮੰਡੀ ਪਟਿਆਲਾ ਦੀ ਟੀਮ ਨੇ ਪ੍ਰਧਾਨ ਇੰਜੀ. ਸਤਵਿੰਦਰ ਸਿੰਘ ਸੈਣੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਮੰਡੀ ’ਚ ਪਹੁੰਚੇ ਸੀਨੀਅਰ ਆਈ. ਏ. ਐਸ. ਸੈਕਟਰੀ ਫੂਡ ਵਿਕਾਸ ਗਰਗ ਨੂੰ ਸਨਮਾਨਤ ਕੀਤਾ। ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੀ ਸਨ। ਇਸ ਮੌਕੇ ਆੜ੍ਹਤੀ ਐਸੋ. ਨੇ ਖਰੀਦ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਦੋ ਦਿਨ ਲੇਬਰ ਦੀ ਘਾਟ ਕਾਰਨ ਸਮੱਸਿਆ ਜ਼ਰੂਰ ਆਈ ਸੀ ਪਰ ਹੁਣ ਫਿਰ ਤੋਂ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆੜ੍ਹਤੀ ਪੂਰਨ ਤੌਰ ’ਤੇ ਸਰਕਾਰ ਨਾਲ ਸਹਿਯੋਗ ਕਰ ਰਹੇ ਹਨ। ਸੈਕਟਰੀ ਫੂਡ ਵਿਕਾਸ ਗਰਗ ਨੇ ਕਿਹਾ ਕਿ ਖਰੀਦ ਦੀ ਪ੍ਰਕਿਰਿਆ ਆੜ੍ਹਤੀ, ਕਿਸਾਨਾਂ, ਖਰੀਦ ਏਜੰਸੀਆਂ, ਮੰਡੀ ਬੋਰਡ ਦੇ ਤਾਲਮੇਲ ਦੇ ਨਾਲ ਹੀ ਸੁਚਾਰੂ ਢੰਗ ਨਾਲ ਚਲਾਈ ਜਾ ਸਕਦੀ ਹੈ। ਇਸ ਮੌਕੇ ਐਸੋਸੀਏਸਨ ਨਵੀਆਂ ਅਨਾਜ ਮੰਡੀ ਪਟਿਆਲਾ ਵੱਲੋਂ ਚਰਨ ਦਾਸ ਗੋਇਲ, ਹਰਦੇਵ ਸਿੰਘ ਨੰਦਪੁਰ ਕੇਸ਼ੋਂ, ਖਰਦਮਨ ਰਾਏ ਗੁਪਤਾ, ਦਵਿੰਦਰ ਕੁਮਾਰ ਬੱਗਾ, ਦਰਬਾਰਾ ਸਿੰਘ ਜਾਹਲਾਂ, ਸੰਜੀਵਨ ਬਰਸਟ, ਵਿਸ਼ਵ ਗੋਇਲ, ਕਾਕੂ, ਮਹੇਸ਼ ਗੋਇਲ, ਰਤਨ ਗੋਇਲ, ਅਰਿਹੰਤ ਮੋਦੀ, ਨੀਨੇ ਕੁਮਾਰ ਗੁਪਤਾ ਟੌਹੜਾ, ਸ਼ਾਂਤੀ ਸਰੂਪ ਕਨੂੰ, ਰਾਕੇਸ਼ ਭਾਨਰਾ ਵੱਲੋਂ ਸੈਕਟਰੀ ਫੂਡ ਵਿਕਾਸ ਗਰਗ ਨੂੰ ਬੁੱਕੇ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਡਿਪਟੀ ਡਾਇਰੈਕਟਰ ਫੂਡ ਸਪਲਾਈ ਪਟਿਆਲਾ ਰਜਨੀਸ ਕੁਮਾਰੀ, ਐਸ. ਡੀ. ਐਮ. ਰਵਿੰਦਰ ਕੁਮਾਰ, ਡੀ. ਐਫ. ਐਸ. ਸੀ. ਡਾ.ਰਵਿੰਦਰ ਕੌਰ, ਡੀ. ਐਮ. ਓ. ਅਜੇਪਾਲ ਸਿੰਘ, ਡਿਪਟੀ ਡੀ. ਐਮ. ਪ੍ਰਭਲੀਨ ਸਿੰਘ ਚੀਮਾ, ਵੇਅਰ ਹਾਊਸ ਡੀ. ਐਮ. ਓ. ਨਿਰਮਲ ਸਿੰਘ, ਮਨੀਸ਼ ਗਰਗ ਡੀ. ਐਮ. ਓ. ਮਾਰਕਫੈਡ, ਡੀ. ਐਮ. ਪਨਸਪ ਵਨੀਤ ਕੁਮਾਰ, ਮੋਨੂੰ ਮੌਦਗਿਲ ਇੰਸਪੈਕਟਰ ਪਨਗ੍ਰੇਨ, ਭੁਪੇਸ਼ ਕੁਮਾਰ ਇੰਸਪੈਕਟਰ ਵੇਅਰ ਹਾਊਸ, ਇੰਸਪੈਕਟਰ ਮਾਰਕਫੈਡ ਨਰਿੰਦਰ ਸਿੰਘ ਆਦੀ ਹਾਜਰ ਸਨ।
