post

Jasbeer Singh

(Chief Editor)

Patiala News

ਡਾਇਰੈਕਟਰ ਖੌਜ ਅਤੇ ਮੈਡੀਕਲ ਸਿੱਖਿਆ ਨਾਲ਼ ਮੁਲਾਜ਼ਮ ਮੰਗਾਂ ਸਬੰਧੀ ਮੀਟਿੰਗ ਹੋਈ ਕਈ ਮੰਗਾਂ ਤੇ ਸਹਿਮਤੀ ਬਣੀ

post-img

ਡਾਇਰੈਕਟਰ ਖੌਜ ਅਤੇ ਮੈਡੀਕਲ ਸਿੱਖਿਆ ਨਾਲ਼ ਮੁਲਾਜ਼ਮ ਮੰਗਾਂ ਸਬੰਧੀ ਮੀਟਿੰਗ ਹੋਈ ਕਈ ਮੰਗਾਂ ਤੇ ਸਹਿਮਤੀ ਬਣੀ ਪਟਿਆਲਾ : ਅੱਜ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਤੇ ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ ਯੂਨੀਅਨ-1680 ਦੇ ਨੁਮਾਇੰਦਿਆਂ ਦੀ ਆਪਣੀਆਂ ਮੰਗਾਂ ਨੂੰ ਲੈਕੇ ਡਾਕਟਰ ਅਵਨੀਸ਼ ਕੁਮਾਰ, ਡਾਇਰੈਕਟਰ ਖੌਜ ਅਤੇ ਮੈਡੀਕਲ ਸਿੱਖਿਆ ਵਿਭਾਗ ਨਾਲ ਅਹਿਮ ਮੀਟਿੰਗ ਹੋਈ ਜਿਸ ਵਿਚ ਡਾਕਟਰ ਰੁਪਿੰਦਰ ਬਖਸ਼ੀ ਜੁਆਇੰਟ ਡਾਇਰੈਕਟਰ, ਸੁਨੀਲ ਤਿਵਾੜੀ ਸੈਕਸ਼ਨ ਅਫਸਰ, ਪ੍ਰਦੀਪ ਕੁਮਾਰ ਸੁਪਰਡੈਂਟ, ਜਸਵੀਰ ਸਿੰਘ ਸੁਪਰਡੈਂਟ ਆਯੁਰਵੈਦਿਕ ਵਿਭਾਗ ਅਤੇ ਯੂਨੀਅਨ ਵੱਲੋਂ ਸਰਦਾਰ ਦਰਸ਼ਨ ਸਿੰਘ ਲੁਬਾਣਾ ਸੂਬਾ ਪ੍ਰਧਾਨ, ਸਵਰਨ ਸਿੰਘ ਬੰਗਾ, ਜ਼ਿਲ੍ਹਾ ਪ੍ਰਧਾਨ, ਰਾਮ ਕਿਸ਼ਨ ਚੇਅਰਮੈਨ, ਰਾਕੇਸ਼ ਕੁਮਾਰ ਕਲਿਆਣ, ਪ੍ਰਧਾਨ ਐਲ ਏ ਐਸੋਸੀਏਸ਼ਨ, ਕੰਵਲਜੀਤ ਸਿੰਘ ਚੁੰਨੀ ਪ੍ਰਧਾਨ, ਆਯੂਰਵੇਦ ਕਾਲਜ, ਰਾਜੇਸ਼ ਕੁਮਾਰ ਗੋਲੂ ਪ੍ਰਧਾਨ ਦਰਜਾ ਚਾਰ, ਸਰਬਜੀਤ ਸਿੰਘ, ਸੁਖਬੀਰ ਸਿੰਘ ਆਦਿ ਆਗੂ ਸ਼ਾਮਲ ਸਨ, ਇਸ ਮੀਟਿੰਗ ਵਿੱਚ ਆਯੁਰਵੈਦਿਕ ਕਾਲਜ, ਹਸਪਤਾਲ ਅਤੇ ਆਯੂਰਵੈਦਿਕ ਫਾਰਮੇਸੀ ਨੂੰ ਸ੍ਰੀ ਗੁਰੂ ਰਵਿਦਾਸ ਆਯੂਰਵੇਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਸਪੁਰਦ ਕਰਨ ਤੇ ਇਨ੍ਹਾਂ ਸੰਸਥਾਵਾਂ ਨਾਲ਼ ਸਬੰਧਤ ਕਰਮਚਾਰੀਆਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਦੀਆਂ ਪੱਦਉਨਤੀਆਂ ਅਤੇ ਰਿਟਾਇਰਮੈਂਟ ਲਾਭਾਂ ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ ਇਸ ਸਬੰਧ ਵਿੱਚ ਫੈਸਲਾ ਹੋਇਆ ਕਿ ਵਿੱਤ ਵਿਭਾਗ ਪੰਜਾਬ ਸਰਕਾਰ ਵੱਲੋਂ 25 ਫ਼ਰਵਰੀ 2021 ਦੀਆਂ ਹਦਾਇਤਾਂ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਅਧੀਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਤਰ੍ਹਾਂ ਅਕਾਊਂਟ ਹੈੱਡ 31-01 ਤੇ HRMS ਪੋਰਟਲ ਰਾਹੀਂ, ਤਨਖਾਹਾਂ,ਭੱਤੇ ਖਜ਼ਾਨਾ ਦਫਤਰ ਰਾਹੀਂ ਦੇਣ ਬਾਰੇ ਪੱਤਰ ਜਾਰੀ ਕਰਨ ਤੇ ਸਹਿਮਤੀ ਬਣੀ ਇਸੇ ਤਰ੍ਹਾਂ ਇਨ੍ਹਾਂ ਕਰਮਚਾਰੀਆਂ ਨੂੰ ਦਿੱਤੀਆਂ ਆਪਸ਼ਨਾਂ ਅਨੁਸਾਰ ਖੌਜ ਅਤੇ ਮੈਡੀਕਲ ਸਿੱਖਿਆ ਵਿਭਾਗ ਵਿੱਚ ਤਬਦੀਲ ਕਰਨ ਤੇ ਵੀ ਸਹਿਮਤੀ ਬਣੀ, ਠੇਕਾ ਆਧਾਰਿਤ ਕਰਮਚਾਰੀਆਂ ਨੂੰ ਰੈਗੂਲਰ ਕਰਨ ਬਾਰੇ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅਗਲੇ ਹੁਕਮਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ, ਦਰਜਾ ਚਾਰ ਤੋਂ ਲੈਬ ਅਟੰਡੈਟ ਅਤੇ ਕਲਰਕ ਪੱਦਉਨਤੀਆਂ ਜਲਦੀ ਕਰਨ ਬਾਰੇ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ, ਵਿਭਾਗੀ ਸਰਵਿਸਿਜ਼ ਰੂਲਜ਼ ਬਾਰੇ ਦੱਸਿਆ ਗਿਆ ਕਿ ਇਹ ਰੂਲਜ ਡ੍ਰਾਫਟ ਕਰਕੇ ਪ੍ਰਵਾਨਗੀ ਹਿੱਤ ਸਰਕਾਰ ਨੂੰ ਭੇਜੇ ਜਾ ਚੁੱਕੇ ਹਨ, ਪੰਦਰਾਂ ਦਿਨਾਂ ਬਾਅਦ ਰੀਵੀਊ ਮੀਟਿੰਗ ਕਰਨ ਦੇ ਫੈਸਲੇ ਉਪਰੰਤ ਮੀਟਿੰਗ ਸਮਾਪਤ ਹੋਈ।

Related Post