post

Jasbeer Singh

(Chief Editor)

National

ਦੋ ਭਾਈਚਰਿਆਂ ਦੀ ਮਾਮੂਲੀ ਤਕਰਾਰ ਨੇ ਧਾਰਿਆ ਭਿਆਨਕ ਲੜਾਈ ਦਾ ਰੂਪ

post-img

ਦੋ ਭਾਈਚਰਿਆਂ ਦੀ ਮਾਮੂਲੀ ਤਕਰਾਰ ਨੇ ਧਾਰਿਆ ਭਿਆਨਕ ਲੜਾਈ ਦਾ ਰੂਪ ਮੱਧ ਪ੍ਰਦੇਸ਼, 20 ਫਰਵਰੀ 2026 : ਬੀਤੀ ਰਾਤ ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਸਿਹੋਰਾ ਵਿਖੇ ਦੋ ਵੱਖ-ਵੱਖ ਵਰਗਾਂ ਦੇ ਲੋਕਾਂ ਵਿਚਾਰ ਮਾਮੂਲੀ ਹੋਈ ਤਕਰਾਬਾਜੀ ਨੇ ਇਕਦਮ ਭਿਆਨਕ ਲੜਾਈ ਦਾ ਰੂਪ ਧਾਰ ਲਿਆ ਸੀ। ਕੀ ਕਾਰਨ ਸੀ ਦੋ ਭਾਈਚਾਰਿਆਂ ਵਿਚ ਲੜਾਈ ਦਾ ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਜਬਲਪਪੁਰ ਜਿ਼ਲਾ ਦੇ ਸਿਹੋਰਾ ਤਹਿਸੀਲ ਵਿਖੇ ਜੋ ਬੀਤੀ ਰਾਤ ਮਾਮੂਲੀ ਤਕਰਾਰਬਾਜੀ ਨੇ ਅਚਾਨਕ ਹੀ ਇੰਨਾਂ ਖਤਰਨਾਕ ਰੂਪ ਧਾਰ ਲਿਆ ਕਿ ਦੋਵੇਂ ਵਰਗਾਂ ਵਿਚ ਪੱਥਰਬਾਜੀ ਤੱਕ ਹੋਣ ਲੱਗੀ ਤੇ ਪੁਲਸ ਨੂੰ ਅਥਰੂ ਗੈਸ ਦੇ ਗੋਲੇ ਤੱਕ ਛੱਡਣੇ ਪਏ ਦਾ ਮੁੱਖ ਕਾਰਨ ਇੱਕੋ ਸਮੇਂ ਮੰਦਰ ਤੇ ਮਸਜਿਦ ਵਿਚ ਹੋ ਰਹੀ ਆਰਤੀ ਅਤੇ ਨਮਜ਼ਾਕ ਦੌਰਾਨ ਬਹਿਸਬਾਜੀ ਹੋਣਾ ਹੈ। ਪੁਲਸ ਵਲੋਂ ਦੋਵੇਂ ਵਰਗਾਂ ਦੇ ਲੋਕਾਂ ਨੂੰ ਸ਼ਾਂਤ ਕਰਨ ਅਤੇ ਮੌਕੇ ਤੇ ਮੌਜੂਦ ਭੀੜ ਨੂੰ ਖਿੰਡਾਉਣ ਲਈ ਅਥਰੂ ਗੈਸ ਤੱਕ ਛੱਡਣੀ ਪਈ। ਕੀ ਦੱਸਿਆ ਐਸ. ਪੀ. ਨੇ ਮੱਧ ਪ੍ਰਦੇਸ਼ ਪੁਲਸ ਦੇ ਸੁਪਰਡੈਂਟ ਸੰਪਤ ਉਪਾਧਿਆਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਲਾਤ ਹੁਣ ਪੂਰੀ ਤਰ੍ਹਾਂ ਕਾਬੂ ਹੇਠ ਹਨ ਅਤੇ ਕਿਸੇ ਵੀ ਧਾਰਮਿਕ ਅਸਥਾਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ । ਸੁਰੱਖਿਆ ਦੇ ਮੱਦੇਨਜ਼ਰ ਜਬਲਪੁਰ ਤੋਂ ਵਾਧੂ ਪੁਲਸ ਫੋਰਸ ਸਿਹੋਰਾ ਵਿੱਚ ਤਾਇਨਾਤ ਕੀਤੀ ਗਈ ਹੈ ਅਤੇ ਪੂਰੇ ਖੇਤਰ ਵਿੱਚ ਗਸ਼ਤ ਤੇਜ਼ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਆਪਸੀ ਭਾਈਚਾਰਾ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

Related Post

Instagram