ਏ. ਐਨ. ਟੀ. ਐਫ. ਨੇ ਗੈਂਗਸਟਰ ਨੂੰ ਡਿਪੋਰਟ ਕਰਵਾ ਲਿਆਂਦਾ ਪੰਜਾਬ
ਚੰਡੀਗੜ੍ਹ, 25 ਜੁਲਾਈ 2026 : ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ (Anti-Gangster Task Force) ਵਲੋਂ ਫਰਾਰ ਗੈਂਗਸਟਰਾਂ ਨੂੰ ਜਕਾਰਤਾ ਤੋਂ ਡਿਪੋਰਟ ਕਰਵਾ ਕੇ ਪੰਜਾਬ ਲਿਆਂਦੇ ਜਾਣ ਦਾ ਸਮਾਚਾਰ ਹੈ ।
ਕੌਣ ਹੈ ਇਹ ਫਰਾਰ ਗੈਗਸਟਰ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਏ. ਐਨ. ਟੀ. ਐਫ. ਵਲੋਂ ਜੋ ਭਾਰਤ ਦੇਸ਼ ਦੀ ਕੇਂਦਰੀ ਏਜੰਸੀਆਂ (Central agencies) ਦੇ ਸਹਿਯੋਗ ਨਾਲ ਇੰਡੋਨੇਸ਼ੀਆ ਦੇ ਜਕਾਰਤਾ ਤੋਂ ਡਿਪੋਰਟ ਕਰਵਾ ਕੇ ਫਰਾਰ ਗੈਂਗਸਟਰ (Gangster) ਨੂੰ ਪੰਜਾਬ ਲਿਆਂਦਾ ਗਿਆ ਹੈ ਦੀ ਪਛਾਣ ਜੋਬਨਪ੍ਰੀਤ ਸਿੰਘ ਦੇ ਤੌਰ 'ਤੇ ਹੋਈ ਹੈ ।
ਕਿਹੜੇ ਕਿਹੜੇ ਮਾਮਲਿਆਂ ਵਿਚ ਹੈ ਲੋੜੀਂਦਾ
ਪੰਜਾਬ ਪੁਲਸ ਅਨੁਸਾਰ ਮੁਲਜ਼ਮ ਜੋਬਨਪ੍ਰੀਤ ਸਿੰਘ (Jobanpreet Singh) ਬਿੱਲਾ ਕਤਲ, ਕਤਲ ਦੀ ਕੋਸਿ਼ਸ਼ ਅਤੇ ਐਨ. ਡੀ. ਪੀ. ਐਸ. ਐਕਟ ਤੇ ਆਰਮਜ਼ ਐਕਟ ਅਧੀਨ ਅਪਰਾਧਾਂ ਸਮੇਤ ਕਈ ਗੰਭੀਰ ਮਾਮਲਿਆਂ ਵਿੱਚ ਲੋੜੀਂਦਾ ਸੀ । ਉਹ ਲੰਬੇ ਸਮੇਂ ਤੋਂ ਵੱਖ-ਵੱਖ ਦੇਸ਼ਾਂ ਵਿੱਚ ਲੁਕ ਕੇ ਗ੍ਰਿਫ਼ਤਾਰੀ ਤੋਂ ਬਚਦਾ ਆ ਰਿਹਾ ਸੀ । ਪੰਜਾਬ ਵਿੱਚ ਉਸ ਵਿਰੁੱਧ ਕਤਲ ਦੇ ਚਾਰ ਮਾਮਲੇ ਦਰਜ ਹਨ ।
ਪੁਲਸ ਵਲੋਂ ਪੁੱਛਗਿੱਛ ਕਰਕੇ ਕੀਤੇ ਜਾਣਗੇ ਹੋਰ ਖੁਲਾਸੇ
ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਵਿਦੇਸ਼ ਤੋਂ ਪਕੜ ਕੇ ਪੰਜਾਬ ਲਿਆਂਦੇ ਗਏ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਸ ਦੇ ਅਪਰਾਧਿਕ ਨੈੱਟਵਰਕ, ਵਿਦੇਸ਼ੀ ਸੰਪਰਕਾਂ ਅਤੇ ਪੰਜਾਬ ਵਿੱਚ ਸਰਗਰਮ ਗੈਂਗਾਂ ਨਾਲ ਸੰਭਾਵਿਤ ਸਬੰਧਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ । ਪੰਜਾਬ ਪੁਲਸ ਨੇ ਕਿਹਾ ਹੈ ਕਿ ਸੰਗਠਿਤ ਅਪਰਾਧਿਕ ਨੈੱਟਵਰਕਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਅਤੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਲੁਕੇ ਹੋਏ ਅਪਰਾਧੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਉਣ ਲਈ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ ।
