post

Admin

(Chief Editor)

Punjab

ਜਦੋਂ ਤੱਕ ਈ. ਡੀ. ਸਬੂਤ ਪੇਸ਼ ਨਹੀਂ ਕਰਦੀ ਕੇਸ ਦਰਜ ਨਹੀਂ ਹੋਵੇਗਾ : ਅਮਨ ਅਰੋੜਾ

post-img

ਜਦੋਂ ਤੱਕ ਈ. ਡੀ. ਸਬੂਤ ਪੇਸ਼ ਨਹੀਂ ਕਰਦੀ ਕੇਸ ਦਰਜ ਨਹੀਂ ਹੋਵੇਗਾ : ਅਮਨ ਅਰੋੜਾ

ਚੰਡੀਗੜ੍ਹ, 3 ਸਤੰਬਰ 2026 : ਪੰਜਾਬ ਦੇ ਕੈਬਨਿਟ ਮੰਤਰੀ (Cabinet Minister) ਅਮਨ ਅਰੋੜਾ ਨੇ ਆਖਿਆ ਹੈ ਕਿ ਜਦੋਂ ਤੱਕ ਈ. ਡੀ. ਸਬੂਤ ਪੇਸ਼ ਨਹੀਂ ਕਰਦੀ ਉਦੋਂ ਤੱਕ ਕੇਸ ਦਰਜ ਨਹੀਂ ਹੋਵੇਗਾ ।

ਕਿਸ ਕਾਰਨ ਆਖਿਆ ਗਿਆ ਹੈ ਅਜਿਹਾ ਕੈਬਨਿਟ ਮੰਤਰੀ ਵਲੋਂ

ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਵੱਲੋਂ ਪੰਜਾਬ ਪੁਲਸ ਨੂੰ ਇਕ ਪੱਤਰ ਲਿਖ ਕੇ ਕਥਿਤ `ਮਨੀ ਲਾਂਡਰਿੰਗ’ ਅਤੇ ‘ਕੈਸ਼ ਫਾਰ ਟਰਾਂਸਫਰ ਤੇ ਲੈਂਡ ਫ੍ਰਾਡ` ਮਾਮਲੇ ਵਿਚ ਐੱਫ. ਆਈ. ਆਰ. ਦਰਜ (FIR registered) ਕਰਨ ਦੀ ਮੰਗ ਕੀਤੀ ਗਈ ਹੈ, ਜਿਸ ਤੋਂ ਬਾਅਦ `ਆਪ` ਪੰਜਾਬ ਦੇ ਪ੍ਰਧਾਨ ਅਮਨ ਅਰੋੜਾ (Aman Arora) ਨੇ ਬੀਤੇ ਦਿਨੀਂ ਆਖਿਆ ਹੈ ਕਿ ਜਦੋਂ ਤੱਕ ਈ. ਡੀ. ਪੰਜਾਬ ਪੁਲਸ ਨਾਲ ਮਾਮਲੇ ਨਾਲ ਸੰਬੰਧਤ ਠੋਸ ਸਬੂਤ ਸਾਂਝੇ ਨਹੀਂ ਕਰਦੀ, ਉਦੋਂ ਤੱਕ ਐੱਫ. ਆਈ. ਆਰ. ਦਰਜ ਨਹੀਂ ਕੀਤੀ ਜਾ ਸਕਦੀ ।

ਕੀ ਦੋਸ਼ ਲਗਾਇਆ ਅਮਨ ਅਰੋੜਾ ਨੇ

ਕੇਂਦਰੀ ਜਾਂਚ ਏਜੰਸੀ (Central Investigation Agency) ਈ. ਡੀ. ਵੱਲੋਂ 31 ਅਗਸਤ ਨੂੰ ਪੰਜਾਬ ਪੁਲਸ ਨੂੰ ਭੇਜੇ ਗਏ ਤੀਜੇ ਪੱਤਰ `ਤੇ ਪ੍ਰਤੀਕਿਰਿਆ ਦਿੰਦਿਆਂ ਅਰੋੜਾ ਨੇ ਦੋਸ਼ ਲਾਇਆ ਕਿ ਇਹ ਪੂਰਾ ਮਾਮਲਾ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਿਆਸੀ ਤੌਰ `ਤੇ ਬਦਨਾਮ ਕਰਨ ਦੀ ਮੁਹਿੰਮ ਹੈ, ਜਿਸ ਵਿਚ ਕੇਂਦਰੀ ਜਾਂਚ ਏਜੰਸੀਆਂ ਦੀ ਵਰਤੋਂ ਸਿਆਸੀ ਹਥਿਆਰ ਵਜੋਂ ਕੀਤੀ ਜਾ ਰਹੀ ਹੈ ।

ਹੋਰ ਕੀ ਆਖਿਆ ਅਮਨ ਅਰੋੜਾ ਨੇ

ਅਰੋੜਾ ਨੇ ਕਿਹਾ ਕਿ ਐੱਫ. ਆਈ. ਆਰ. ਇਸ ਲਈ ਦਰਜ ਨਹੀਂ ਕੀਤੀ ਜਾ ਸਕਦੀ, ਕਿਉਂਕਿ ਈ. ਡੀ. ਵੱਲੋਂ ਸਾਂਝੇ ਕੀਤੇ ਗਏ ਦਸਤਾਵੇਜ਼ ਅਤੇ ਵੇਰਵੇ ਸਪੱਸ਼ਟ ਤੌਰ `ਤੇ ਪੜ੍ਹਨਯੋਗ ਨਹੀਂ ਹਨ । ਉਨ੍ਹਾਂ ਅਨੁਸਾਰ ਹੁਣ ਤੱਕ ਕੋਈ ਠੋਸ ਮਾਮਲਾ ਸਾਹਮਣੇ .ਨਹੀਂ ਆਇਆ ਹੈ ।

Related Post

Instagram