ਗੱਦਿਆਂ ਵਾਲੀ ਫੈਕਟਰੀ ਵਿਚ ਲੱਗੀ ਭਿਆਨਕ ਅੱਗ
ਜਲੰਧਰ, 3 ਸਤੰਬਰ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇ ਬਸਤੀ ਪੀਰਦਾਦ ਰੋਡ 'ਤੇ ਸਥਿਤ ਇਕ ਗੱਦਿਆਂ ਵਾਲੀ ਫੈਕਟਰੀ ਵਿਚ ਸਵੇਰ ਸਮੇਂ ਅੱਗ ਲੱਗ (Fire) ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।
ਕਿੰਨੇ ਵਰਕਰ ਕਰ ਰਹੇ ਸਨ ਫੈਕਟਰੀ ਵਿਚ ਕੰਮ
ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਪੀਰਦਾਦ ਰੋਡ 'ਤੇ ਬਣੀ ਗੱਦਿਆਂ ਵਾਲੀ ਫੈਕਟਰੀ (Mattress factory) ਜਿਸ ਵਿਚ ਅੱਜ ਸਵੇਰ ਵੇਲੇ ਅਚਾਨਕ ਹੀ ਅੱਗ ਲੱਗ ਗਈ ਵਿਚ ਜਿਸ ਸਮੇਂ ਅੱਗ ਲੱਗੀ 30 ਦੇ ਕਰੀਬ ਕਰਮਚਾਰੀ ਕੰਮ ਕਰ ਰਹੇ ਸਨ । ਅੱਗ ਲੱਗਣ 'ਤੇ ਧੂੰਆਂ ਉਠਦਾ ਦੇਖ ਤੁਰੰਤ ਫਾਇਰ ਬ੍ਰਿਗੇਡ (Fire brigade) ਨੂੰ ਸੂਚਿਤ ਕੀਤਾ ਗਿਆ । ਦੱਸਣਯੋਗ ਹੈ ਕਿ ਕਰਮਚਾਰੀ ਸੁਰੱਖਿਅਤ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਏ ਸਨ ।
ਕੀ ਕਾਰਨ ਰਿਹਾ ਅੱਗ ਲੱਗਣ ਦਾ
ਪ੍ਰਾਪਤ ਸੂਚਨਾ ਮੁਤਾਬਕ ਫੈਕਟਰੀ ਵਿਚ ਅੱਗ ਲੱਗਣ ਤੋਂ ਬਾਅਦ ਅੰਦਰ ਗੱਦੇ ਹੋਣ ਕਾਰਨ ਅੱਗ ਇੰਨੀ ਤੇਜੀ ਨਾਲ ਫੈਲੀ ਕਿ ਜਿਥੇ ਮਿੰਟਾਂ-ਸਕਿੰਟਾਂ ਵਿਚ ਚਾਰੋਂ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ, ਉਥੇ ਇਹ ਅੱਗ ਵਧਦੀ ਵਧਦੀ ਇੰਨੀ ਵਧਦੀ ਚਲੀ ਗਈ ਆਲੇ-ਦੁਆਲੇ ਬਣੇ ਘਰਾਂ ਤੱਕ ਵੀ ਪਹੁੰਚ ਗਈ । ਦੱਸਣਯੋਗ ਹੈ ਕਿ ਇਕ ਵਿਅਕਤੀ ਜੋ ਕਿ ਜਖਮੀ ਹੋ ਗਿਆ ਸੀ ਨੂੰ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ ਹੈ ।
