

ਇੱਕ ਵਿਆਕਤੀ ਵਲੋਂ ਪੱਖੇ ਨਾਲ ਲਟਕ ਕੇ ਕੀਤੀ ਆਤਮ ਹੱਤਿਆ ਨਾਭਾ 16 ਜੁਲਾਈ 2025 : ਨਾਭਾ ਦੀ ਜੈਮਲ ਸਿੰਘ ਕਲੋਨੀ ਵਿਖੇ ਇਕ ਵਿਅਕਤੀ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਜਾਣਕਾਰੀ ਅਨੁਸਾਰ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਰਾਜੇਸ਼ ਕੁਮਾਰ (48) ਸਾਲਾ ਪੁੱਤਰ ਲੇਟ ਸਾਧੂ ਰਾਮ 4 ਬੱਚਿਆਂ ਦਾ ਪਿਤਾ ਹੈ ਤੇ ਜੈਮਲ ਸਿੰਘ ਕਲੋਨੀ ਰਹਿਣ ਵਾਲਾ ਹੈ ਨੇ ਪੱਖੇ ਨਾਲ ਲਟਕ ਕੇ ਸੂਸਾਈਡ ਕਰ ਲਿਆ ਹੈ । ਮ੍ਰਿਤਕਾ ਦੀ ਲਾਸ ਨੂੰ ਨਾਭਾ ਦੇ ਸਰਕਾਰੀ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ । ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਰਾਜੇਸ਼ ਕੁਮਾਰ ਦੀ ਪਤਨੀ ਮੀਨੂ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰ ਕੇ ਲਾਸ ਦਾ ਪੋਸਟਮਾਰਟਮ ਕਰਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ।