ਨਿਊਜ਼ੀਲੈਂਡ ਵਿਖੇ ਪੰਜਾਬੀ ਮੂਲ ਦੇ ਵਿਅਕਤੀ ਦੀ ਹੋਈ ਸੜਕ ਹਾਦਸੇ ਵਿਚ ਮੌਤ ਚੰਡੀਗੜ੍ਹ, 25 ਮਈ 2026 : ਨਿਊਜ਼ੀਲੈਂਡ ਵਿਖੇ ਬੀਤੇ ਦਿਨੀਂ ਦੋ ਕਾਰਾਂ ਦੀ ਆਪਸੀ ਟੱਕਰ ਦੌਰਾਨ ਪੰਜਾਬੀ ਮੂਲ ਦੇ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ। ਕੌਣ ਹੈ ਇਹ ਪੰਜਾਬੀ ਮੂਲ ਦਾ ਵਿਅਕਤੀ ਮਿਲੀ ਜਾਣਕਾਰੀ ਮੁਤਾਬਕ ਨਿਊਜ਼ੀਲੈਂਡ ਦੇ ਪਪਾਮੋਆ ਦੇਰ ਸ਼ਾਮ ਜੋ ਉਬਰ ਦੀ ਸਿਫ਼ਟ ਵਿਚ ਕੰਮ ਕਰਦੇ ਵੇਲੇ ਦੋ ਗੱਡੀਆਂ ਦੀ ਟੱਕਰ ਦੌਰਾਨ ਪੰਜਾਬੀ ਮੂਲ ਦੇ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਬਾਰੇ ਦੱਸਿਆ ਜਾ ਰਿਹਾ ਹੈ ਦਾ ਨਾਮ ਰਮਨਦੀਪ ਢਿੱਲੋਂ ਹੈ। ਰਮਨਦੀਪ ਸਿੰਘ ਢਿੱਲੋਂ ਦੇ ਇਸ ਤਰ੍ਹਾਂ ਸੜਕ ਹਾਦਸੇ ਵਿਚ ਮਾਰੇ ਜਾਣ ਦੇ ਚਲਦਿਆਂ ਪਿੱਛੇ ਪਤਨੀ ਅਤੇ ਧੀ ਰਹਿ ਗਏ ਹਨ। ਕੀ ਸਾਹੀਮਣੇ ਆਇਆ ਪੁਲਸ ਮੁਤਾਬਕ ਨਿਊਜ਼ੀਲੈਂਡ ਦੀ ਪੁਲਸ ਅਨੁਸਾਰ 36 ਸਾਲਾ ਰਮਨਦੀਪ ਢਿੱਲੋਂ ਦੀ ਮੌਤ ਹਾਦਸੇ ਵਾਲੀ ਥਾਂ `ਤੇ ਹੀ ਹੋ ਗਈ ਸੀ । ਪੁਲਸ ਨੇ ਦੱਸਿਆ ਕਿ ਉਕਤ ਸੜਕ ਹਾਦਸਾ ਟੀ ਪੁਕੇ ਹਾਈਵੇਅ `ਤੇ ਬੇਲ ਰੋਡ ਅਤੇ ਪੌਪਲਰ ਲੇਨ ਦੇ ਵਿਚਕਾਰ ਵਾਪਰਿਆ । ਦੂਜੀ ਗੱਡੀ ਵਿੱਚ ਸਵਾਰ ਦੋ ਲੋਕ ਜ਼ਖ਼ਮੀ ਹੋ ਗਏ ।
