post

Admin

(Chief Editor)

Latest update

ਬਲਾਤਕਾਰ ਦੇ ਮਾਮਲੇ ਵਿਚ ਪੰਜਾਬੀ ਵਿਅਕਤੀ ਦੀ ਅਮਰੀਕੀ ਨਾਗਰਿਕਤਾ ਰੱਦ

post-img

ਬਲਾਤਕਾਰ ਦੇ ਮਾਮਲੇ ਵਿਚ ਪੰਜਾਬੀ ਵਿਅਕਤੀ ਦੀ ਅਮਰੀਕੀ ਨਾਗਰਿਕਤਾ ਰੱਦ

ਅਮਰੀਕਾ, 1 ਸਤੰਬਰ 2026 : ਅਮਰੀਕੀ ਨਿਆਂ ਵਿਭਾਗ (US Department of Justice) ਵਲੋਂ ਅਮਰੀਕਾ ਵਿਚ ਰਹਿ ਰਹੇ ਪੰਜਾਬੀ ਮੂਲ ਦੇ ਇਕ ਸਿੱਖ ਟੈਕਸੀ ਡਰਾਈਵਰ ਦੀ ਨਾਗਰਿਕਤਾ ਰੱਦ (Citizenship revoked) ਕਰ ਦਿੱਤੀ ਗਈ ਹੈ ।

ਕੌਣ ਹੈ ਇਹ ਪੰਜਾਬੀ ਟੈਕਸੀ ਡਰਾਈਵਰ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿਖੇ ਬੀਤੇ ਦਿਨੀਂ ਜੋ ਅਮਰੀਕੀ ਨਿਆਂ ਵਿਭਾਗ ਵਲੋਂ ਜੋ ਇਕ ਪੰਜਾਬੀ ਮੂਲ ਦੇ ਸਿੱਖ ਟੈਕਸੀ ਡਰਾਈਵਰ (Taxi driver) ਦੀ ਨਾਗਰਿਕਤਾ ਰੱਦ ਕੀਤੀ ਗਈ ਹੈ ਦੀ ਪਛਾਣ 55 ਸਾਲਾ ਟੈਕਸੀ ਡਰਾਈਵਰ ਗੁਰਮੀਤ ਸਿੰਘ (Gurmeet Singh) ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਪੂਰਬੀ ਨਿਊਯਾਰਕ ਲਈ ਅਮਰੀਕੀ ਜਿਲ੍ਹਾ ਅਦਾਲਤ ਦੇ ਜੱਜ ਨਿਕੋਲਸ ਗਰਾਉਫਿਸ ਨੇ ਗੁਰਮੀਤ ਸਿੰਘ ਦੀ ਨਾਗਰਿਕਤਾ ਰੱਦ ਕਰਨ ਅਤੇ 16 ਸਤੰਬਰ ਤੱਕ ਉਸਦਾ ਨਾਗਰਿਕਤਾ ਸਰਟੀਫਿਕੇਟ ਅਤੇ ਪਾਸਪੋਰਟ ਸਮਰਪਣ ਕਰਨ ਦਾ ਹੁਕਮ ਦਿੱਤਾ ਹੈ ।

ਕਿਸ ਕਾਰਨ ਕੀਤੀ ਗਈ ਹੈ ਅਮਰੀਕੀ ਨਾਗਰਿਕਤਾ ਰੱਦ

ਪ੍ਰਾਪਤ ਸੂਚਨਾ ਮੁਤਾਬਕ ਗੁਰਮੀਤ ਸਿੰਘ ਜਿਸ ਵਲੋਂ ਅਮਰੀਕਾ ਵਿਖੇ ਨਾਗਰਿਕਤਾ ਪ੍ਰਕਿਰਿਆ ਦੌਰਾਨ ਇਕ ਮਹਿਲਾ ਨਾਲ ਬਲਾਤਕਾਰ ਅਤੇ ਅਗਵਾ (Rape and kidnapping) ਕੀਤਾ ਸੀ, ਜਿਸ ਲਈ ਉਹ ਸਾਲ 2011 ਤੋਂ ਹੀ 20 ਸਾਲਾਂ ਦੀ ਸਜ਼ਾ ਭੁਗਤ ਰਿਹਾ ਹੈ । ਅਮਰੀਕੀ ਨਿਆਂ ਵਿਭਾਗ ਦੀ ਕਾਰਵਾਈ `ਤੇ ਪ੍ਰਤੀਕਿਰਿਆ ਦਿੰਦਿਆਂ ਅਮਰੀਕੀ ਅਟਾਰਨੀ ਜਨਰਲ ਟੌਡ ਬਲੈਂਚ ਨੇ ਕਿਹਾ ਕਿ ਅਮਰੀਕੀ ਨਾਗਰਿਕਤਾ ਅਪਰਾਧੀਆਂ ਲਈ ਢਾਲ ਜਾਂ ਸੁਰੱਖਿਆ ਜਾਲ ਨਹੀਂ ਹੈ । ਉਨ੍ਹਾਂ ਕਿਹਾ ਕਿ ਧੋਖਾਧੜੀ ਨਾਲ ਪ੍ਰਾਪਤ ਕੀਤੀ ਨਾਗਰਿਕਤਾ ਕਿਸੇ ਵੀ ਅਪਰਾਧੀ ਨੂੰ ਨਿਆਂ ਤੋਂ ਨਹੀਂ ਬਚਾ ਸਕਦੀ ।

Related Post

Instagram