post

Admin

(Chief Editor)

Punjab

ਜਲੰਧਰ ਵਿਖੇ ਇਕ ਵਿਅਕਤੀ ਹੈਂਡ ਗ੍ਰਨੇਡ ਸਮੇਤ ਕੀਤਾ ਗਿਆ ਗ੍ਰਿ਼ਫ਼ਤਾਰ

post-img

ਜਲੰਧਰ ਵਿਖੇ ਇਕ ਵਿਅਕਤੀ ਹੈਂਡ ਗ੍ਰਨੇਡ ਸਮੇਤ ਕੀਤਾ ਗਿਆ ਗ੍ਰਿ਼ਫ਼ਤਾਰ

ਜਲੰਧਰ, 10 ਅਗਸਤ 2026 : ਪੰਜਾਬ ਦੇ ਜਲੰਧਰ (Jalandhar) ਪੁਲਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਤੇ ਨਵਾਂਸ਼ਹਿਰ ਪੁਲਸ ਵਲੋਂ ਇਕ ਵਿਅਕਤੀ ਨੂੰ ਹੈਂਡ ਗ੍ਰਨੇਡ ਸਮੇਤ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਸੰਭਾਵਿਤ ਅੱਤਵਾਦੀ ਹਮਲੇ ਦੀ ਸਾਜਿਸ਼ ਹੋੋਈ ਨਾਕਾਮ

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਪੁਲਸ ਦੇ ਕਾਊੂਂਟਰ ਇੰਟੈਲੀਜੈਂਸ (Counter Intelligence) ਵਿੰਗ ਤੇ ਜੋ ਐਸ. ਬੀ. ਐਸ. ਨਗਰ ਦੀ ਪੁਲਸ ਵਲੋਂ ਇਕ ਸਾਂਝੇ ਅਪ੍ਰੇਸ਼ਨ ਤਹਿਤ ਇਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਇਕ ਵਿਅਕਤੀ ਨੂੰ ਹੈਂਡ ਗ੍ਰਨੇਡ (hand grenade) ਸਮੇਤ ਗ੍ਰਿ਼ਫ਼ਤਾਰ ਕੀਤਾ ਗਿਆ ਹੈ ਦੇ ਨਾਲ ਪੰਜਾਬ ਸੂਬੇ ਵਿਚ ਸੰਭਾਵਿਤ ਅੱਤਵਾਦੀ ਹਮਲੇ ਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ ।

ਕੀ ਸਾਹਮਣੇ ਆਇਆ ਮੁਲਜਮ ਤੋਂ ਕੀਤੀ ਗਈ ਸ਼ੁਰੂਆਤੀ ਜਾਂਚ ਵਿਚ

ਹੈਂਡ ਗ੍ਰਨੇਡ ਸਮੇਤ ਪਕੜੇ ਗਏ ਵਿਅਕਤੀ ਤੋਂ ਕੀਤੀ ਗਈ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਵਿਦੇਸ਼ ਵਿੱਚ ਬੈਠੇ ਆਪਣੇ ਹੈਂਡਲਰਾਂ ਦੇ ਸਿੱਧੇ ਸੰਪਰਕ ਵਿੱਚ ਸੀ । ਉਨ੍ਹਾਂ ਦੇ ਨਿਰਦੇਸ਼ਾਂ `ਤੇ ਅਮਲ ਕਰਦਿਆਂ, ਉਹ ਪੰਜਾਬ ਵਿੱਚ ਇੱਕ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ । ਪੁਲਸ ਅਨੁਸਾਰ ਮੁਲਜ਼ਮ ਨੇ ਇਨ੍ਹਾਂ ਵਿਦੇਸ਼ੀ ਹੈਂਡਲਰਾਂ ਦੇ ਕਹਿਣ `ਤੇ ਜਲੰਧਰ ਦੇ ਆਦਮਪੁਰ ਨੇੜੇ ਇੱਕ ਗੁਪਤ ਸਥਾਨ ਤੋਂ `86-ਪੀ ਹੈਂਡ ਗ੍ਰਨੇਡ ਪ੍ਰਾਪਤ ਕੀਤਾ ਸੀ ।

ਪੁਲਸ ਕਰੇਗੀ ਮੁਲਜਮ ਦਾ ਰਿਮਾਂਡ ਪ੍ਰਾਪਤ

ਇਸ ਮਾਮਲੇ ਵਿੱਚ ਸਦਰ ਪੁਲਿਸ ਸਟੇਸ਼ਨ ਨਵਾਂਸ਼ਹਿਰ (ਐਸ. ਬੀ. ਐਸ. ਨਗਰ) ਵਿਖੇ ਮੁਲਜ਼ਮ ਵਿਰੁੱਧ ਭਾਰਤੀ ਨਿਆ ਸੰਹਿਤਾ (ਬੀ. ਐਨ. ਐਸ.) ਅਤੇ ਵਿਸਫੋਟਕ ਪਦਾਰਥ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐਫ. ਆਈ. ਆਰ. ਦਰਜ (FIR registered) ਕੀਤੀ ਗਈ ਹੈ । ਪੁਲਸ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਅਤੇ ਡੂੰਘਾਈ ਨਾਲ ਪੁੱਛਗਿੱਛ ਲਈ ਉਨ੍ਹਾਂ ਦਾ ਰਿਮਾਂਡ ਹਾਸਲ ਕਰਨ ਦੀ ਤਿਆਰੀ ਕਰ ਰਹੀ ਹੈ ।

Related Post

Instagram