ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਕੀਤਾ ਗਿਆ ਮੋਗਾ ਵਿਖੇ ਅਦਾਲਤ ਵਿਚ ਪੇਸ਼
ਮੋਗਾ, 22 ਸਤੰਬਰ 2026 : ਪੰਜਾਬ ਦੇ ਬਹੁ-ਚਰਚਿਤ ਕਤਲ ਕਾਂਡ ਦੇ ਮੁੱਖ ਮੁਲਜਮ ਅੰਮ੍ਰਿਤਪਾਲ ਸਿੰਘ ਮਹਿਰੋਂ (Amritpal Singh Mehron) ਨੂੰ ਅੱਜ ਮੋਗਾ ਵਿਖੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ ।
ਕਿਸ ਮਾਮਲੇ ਵਿਚ ਪੇਸ਼ ਕੀਤਾ ਗਿਆ ਹੈ ਮਹਿਰੋਂ ਨੂੰ
ਮਿਲੀ ਜਾਣਕਾਰੀ ਅਨੁਸਾਰ ਚਰਚਿਤ ਕਤਲ ਕਾਂਡ ਦੇ ਮੁੱਖ ਮੁਲਜਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਜੋ ਅੱਜ ਮੋਗਾ ਵਿਖੇ ਅਦਾਲਤ ਵਿਚ ਥਾਣਾ ਮਹਿਣਾ ਦੀ ਪੁਲਸ ਵਲੋਂ ਪੇਸ਼ ਕੀਤਾ ਗਿਆ ਹੈ ਉਹ ਮਾਮਲਾ ਸੋਸ਼ਲ ਮੀਡੀਆ 'ਤੇ ਗਨ ਕਲਚਰ ਨੂੰ ਪ੍ਰਮੋਟ ਕਰਨ ਦੇ ਦੋਸ਼ ਹੇਠ ਆਰਮਜ਼ ਐਕਟ (Arms Act) ਤਹਿਤ ਦਰਜ ਕੀਤਾ ਗਿਆ ਮਾਮਲਾ ਹੈ ।
ਕਦੋਂ ਹੋਵੇਗੀ ਹੁਣ ਅਗਲੀ ਪੇਸ਼ੀ
ਪ੍ਰਾਪਤ ਸੂਚਨਾ ਮੁਤਾਬਕ ਜਿਸ ਆਰਮਜ਼ ਐਕਟ ਤਹਿਤ ਦਰਜ ਮਾਮਲੇ ਵਿਚ ਅੱਜ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਅਦਾਲਤ (Court) ਵਿਚ ਪੇਸ਼ ਕੀਤਾ ਗਿਆ ਹੈ ਤਹਿਤ ਮਾਮਲੇ ਦੀ ਹੁਣ ਅਗਲੀ ਸੁਣਵਾਈ 6 ਅਕਤੂਬਰ ਨੂੰ ਕੀਤੀ ਜਾਵੇਗੀ । ਦੱਸਣਯੋਗ ਹੈ ਕਿ ਉਕਤ ਮਾਮਲਾ ਸਾਲ 2024 ਵਿਚ ਦਰਜ ਕੀਤਾ ਗਿਆ ਸੀ ।
ਕੀ ਆਖਿਆ ਮਹਿਰੋਂ ਦੇ ਵਕੀਲ ਨੇ
ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਵਕੀਲ ਜਸ਼ਨਦੀਪ ਸਿੰਘ ਹੁੰਦਲ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਖਿ਼ਲਾਫ਼ ਪਹਿਲਾਂ ਵੀ ਇਹੋ ਮਾਮਲਾ ਇਸੇ ਅਦਾਲਤ ਵਿੱਚ ਚੱਲਿਆ ਸੀ ਅਤੇ ਉਸ ਮਾਮਲੇ ਵਿੱਚ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ । ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਸਾਲ- 2024 ਵਿੱਚ ਸਿਆਸੀ ਦਬਾਅ ਕਾਰਨ ਉਸ ਖਿ਼ਲਾਫ਼ ਦੁਬਾਰਾ ਮਾਮਲਾ ਦਰਜ ਕਰ ਦਿੱਤਾ ਗਿਆ । ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਇੱਕ ਅਰਜ਼ੀ ਦਿੱਤੀ ਗਈ ਹੈ ਅਤੇ ਅਗਲੀ ਸੁਣਵਾਈ (Next hearing) 6 ਅਕਤੂਬਰ ਨੂੰ ਹੋਵੇਗੀ ।
