ਕਿਰਾਏ ਨੂੰ ਲੈ ਕੇ ਹੋਏ ਵਿਵਾਦ `ਚ ਆਟੋ-ਰਿਕਸ਼ਾ ਚਾਲਕ ਦਾ ਕੁੱਟ-ਕੁੱਟ ਕੇ ਕਤਲ
- by Admin
- September 22, 2026
ਕਿਰਾਏ ਨੂੰ ਲੈ ਕੇ ਹੋਏ ਵਿਵਾਦ `ਚ ਆਟੋ-ਰਿਕਸ਼ਾ ਚਾਲਕ ਦਾ ਕੁੱਟ-ਕੁੱਟ ਕੇ ਕਤਲ
ਹੈਦਰਾਬਾਦ, 22 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ (Telangana) ਦੇ ਸ਼ਹਿਰ ਹੈਦਰਾਬਾਦ ਵਿਖੇ ਕਿਰਾਏ ਨੂੰ ਲੈ ਕੇ ਹੋਏ ਇਕ ਝਗੜੇ ਵਿਚ ਇਕ ਵਿਅਕਤੀ ਦਾ ਕੁੱਟ-ਕੁੱਟ ਕੇ ਕਤਲ (Murder) ਕਰ ਦਿੱਤਾ ਗਿਆ ਹੈ ।
ਕਿੰਨੇ ਕਿਰਾਏ ਨੂੰ ਲੈ ਕੇ ਹੋਇਆ ਝਗੜਾ
ਮਿਲੀ ਜਾਣਕਾਰੀ ਅਨੁਸਾਰ ਹੈਦਰਾਬਾਦ (Hyderabad) ਵਿਖੇ ਜੋ ਇਕ ਆਟੋ ਚਾਲਕ ਨਾਲ ਆਟੋ ਦੇ ਕਿਰਾਏ ਦੇ 20 ਰੁਪਏ ਨੂੰ ਲੈ ਕੇ ਆਟੋ ਵਿਚ ਸਵਾਰ ਵਿਅਕਤੀਆਂ ਵਲੋਂ ਆਟੋ ਚਾਲਕ ਨਾਲ ਝਗੜਾ ਕਰਨ ਦੌਰਾਨ ਉਸਦੀ ਕੁੱਟਮਾਰ (Beating) ਕੀਤੀ ਗਈ ਤਾਂ ਉਹ ਮੌਤ ਦੇ ਘਾਟ ਉਤਰ ਗਿਆ ਵਾਲੇ ਮਾਮਲੇ ਵਿਚ ਤਿੰਨ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਸਿ਼ਕਾਇਤ ਪ੍ਰਾਪਤ ਹੋਣ 'ਤੇ ਤਿੰਨ ਵਿਅਕਤੀਆਂ ਵਿਚੋਂ ਦੋ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ ।
ਕੀ ਦੱਸਿਆ ਪੁਲਸ ਅਧਿਕਾਰੀ ਨੇ
ਹੈਦਰਾਬਾਦ ਵਿਚ ਵਾਪਰੇ ਕੁੱਟਮਾਰ ਕਤਲ ਕਾਂਡ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦਸਿਆ ਕਿ ਜਿਨ੍ਹਾਂ ਤਿੰਨ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਉਹ ਮ੍ਰਿਤਕ ਆਟੋ ਚਾਲਕ ਦੀ ਬੇਟੀ ਦੀ ਸਿ਼ਕਾਇਤ ਦੇ ਆਧਾਰ 'ਤੇ ਫਲਕਨੁਮਾ ਪੁਲਸ ਸਟੇਸ਼ਨ ਵਿਖੇ ਦਰਜ ਕੀਤਾ ਗਿਆ ਹੈ । ਪੁਲਸ ਅਧਿਕਾਰੀ ਨੇ ਦੱਸਿਆ ਕਿ ਤਿੰਨਾਂ ਵਿਅਕਤੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ਤੇ ਪੋਸਟਮਾਰਟਮ (Postmortem) ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਤਾਂ ਜੋ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ ।
