post

Admin

(Chief Editor)

Crime

ਪੰਜਾਬੀ ਵਪਾਰੀ ਦਾ ਸਟੋਰ ਵਿਚ ਲੁੱਟ ਕਰਨ ਵੜੇ ਲੁਟੇਰੇ ਨੇ ਕੀਤਾ ਕਤਲ

post-img

ਪੰਜਾਬੀ ਵਪਾਰੀ ਦਾ ਸਟੋਰ ਵਿਚ ਲੁੱਟ ਕਰਨ ਵੜੇ ਲੁਟੇਰੇ ਨੇ ਕੀਤਾ ਕਤਲ

ਐਡਮਿੰਟਨ, 8 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਪੰਜਾਬ ਦੇ ਵਸਨੀਕ ਪੰਜਾਬੀ ਵਪਾਰੀ ਦਾ ਕੈਨੇਡਾ (Canada) ਵਿਖੇ ਉਸਦੇੇ ਆਪਣੇ ਹੀ ਸਟੋਰ ਵਿਚ ਵੜੇ ਇਕ ਲੁਟੇਰੇ ਵਲੋਂ ਕਤਲ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਪੰਜਾਬੀ ਵਪਾਰੀ

ਮਿਲੀ ਜਾਣਕਾਰੀ ਅਨੁਸਾਰ ਕੈਨੈਡਾ ਦੇ ਸ਼ਹਿਰ ਐਡਮਿੰਟਨ (Edmonton) ਦੇ 112 ਐਵੇਨਿਊ ਅਤੇ 82 ਸਟ੍ਰੀਟ ਇਲਾਕੇ ਵਿਚ ਸਟ੍ਰਿਪ ਮਾਲ ਵਿਚ ਵਾਪਰੀ ਉਕਤ ਕਤਲ ਦੀ ਘਟਨਾ ਵਿਚ ਜਿਸ ਪੰਜਾਬੀ ਮੂਲ ਦੇ ਵਪਾਰੀ ਦਾ ਲੁਟੇਰੇ ਵਲੋਂ ਲੁੱਟ ਕਰਨ ਵੇਲੇ ਰੋਕਣ 'ਤੇ ਕਤਲ ਕਰ ਦਿੱਤਾ ਗਿਆ ਹੈ ਵਿਚ ਮ੍ਰਿਤਕ ਦੀ ਪਛਾਣ 48 ਸਾਲਾ ਸੁਖਜੀਤ ਸਿੰਘ ਰੰਧਾਵਾ (Sukhjit Singh Randhawa) ਦੇ ਤੌਰ 'ਤੇ ਹੋਈ ਹੈ ।

ਕਿਵੇਂ ਵਾਪਰਿਆ ਘਟਨਾਕ੍ਰਮ

ਕੈਨੇਡਾ ਵਿਖੇ ਵਪਾਰੀ ਸੁਖਜੀਤ ਰੰਧਾਵਾ ਦੇ ਦੋਸਤ ਰਵੀ ਪ੍ਰਕਾਸ਼ ਨੇ ਦੱਸਿਆ ਕਿ ਲੁਟੇਰੇ ਨੇ ਸ਼ਰਾਬ ਦੀਆਂ ਬੋਤਲਾਂ ਚੁੱਕ ਕੇ ਫਰਾਰ ਹੋਣ ਦਾ ਯਤਨ ਕੀਤਾ ਪਰ ਇਸ ਤੋਂ ਪਹਿਲਾਂ ਹੀ ਸੁਖਜੀਤ ਰੰਧਾਵਾ ਨੇ ਦਰਵਾਜ਼ਾ ਲੌਕ ਕਰ ਦਿਤਾ । ਗੁੱਸੇ ਵਿਚ ਆਏ ਲੁਟੇਰੇ ਨੇ ਸੁਖਜੀਤ ਰੰਧਾਵਾ ’ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਕੇ ਫਰਾਰ ਹੋ ਗਿਆ । ਘਟਨਾ ਬਾਰੇ ਪਤਾ ਲੱਗਦਿਆਂ ਹੀ ਆਲੇ ਦੁਆਲੇ ਮੌਜੂਦ ਲੋਕ ਇਕੱਠੇ ਹੋ ਗਏ ਅਤੇ ਸੁਖਜੀਤ ਰੰਧਾਵਾ ਨੂੰ ਹਸਪਤਾਲ (Hospital) ਲਿਜਾਇਆ ਗਿਆ, ਜਿਥੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਉਨ੍ਹਾਂ ਦਮ ਤੋੜ ਦਿਤਾ ।

ਪੁਲਸ ਨੇ ਕਾਤਲ ਨੂੰ ਕਰ ਲਿਆ ਹੈ ਗ੍ਰਿਫ਼ਤਾਰ

ਵੀਰਵਾਰ ਨੂੰ ਪੋਸਟਮਾਰਟਮ (Postmortem)  ਮਗਰੋਂ ਸੁਖਜੀਤ ਰੰਧਾਵਾ ਦੀ ਮੌਤ ਕਤਲ ਕਰਾਰ ਦੇ ਦਿੱਤੀ ਗਈ । ਪੁਲਸ ਨੇ ਇਸ ਮਾਮਲੇ ਵਿਚ 22 ਸਾਲਾ ਨਿਕੋਲਸ ਬਟਲਰ ਨੂੰ ਗ੍ਰਿਫ਼ਤਾਰ (Arrested) ਕਰਦਿਆਂ ਉਸ ’ਤੇ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕਰ ਦਿੱਤੇ ਗਏ ਹਨ ।

Related Post

Instagram