ਤੇਜ ਰਫ਼ਤਾਰ ਕਾਰ ਨੇ ਮਹਿਲਾ ਨੂੰ ਟੱਕਰ ਮਾਰ ਉਤਾਰਿਆ ਮੌਤ ਦੇ ਘਾਟ ਜੀਰਕਪੁਰ, 11 ਮਾਰਚ 2026 : ਪੰਜਾਬ ਦੇ ਸ਼ਹਿਰ ਜੀਰਕਪੁਰ ਦੀ ਵੀ. ਆਈ. ਰੋਡ ਵਿਖੇ ਲੰਘੇ ਦਿਨੀਂ ਇਕ ਤੇਜ਼ ਰਫ਼ਤਾਰ ਕਾਰ ਨੇ ਮਹਿਲਾ ਨੂੰ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਕੌਣ ਹੈ ਇਹ ਔਰਤ ਜੋ ਉਤਰ ਗਈ ਮੌਤ ਦੇ ਘਾਟ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜੀਰਕਪੁਰ ਦੇ ਵੀ. ਆਈ. ਪੀ. ਰੋਡ ਵਿਖੇ ਜੋ ਇਕ ਤੇਜ ਰਫ਼ਤਾਰ ਆਡੀ ਕਾਰ ਚਾਲਕ ਵਲੋਂ ਮਹਿਲਾ ਨੂੰ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਦਾ ਨਾਮ ਮੌਲੂਦਾ ਹੈ। ਉਕਤ ਮਹਿਲਾ ਵਿਦੇਸ਼ੀ ਮਹਿਲਾ ਹੈ ਤੇ ਜੀਰਕਪੁਰ ਵਿਖੇ ਐਮਕੇਅਰ ਹਸਪਤਾਲ ਵਿਖੇ ਆਪਣੇ ਇਕ ਦੋਸਤ ਨਾਲ ਉਸਦੀ ਹਸਪਤਾਲ ਵਿਚ ਦਾਖਲ ਪਤਨੀ ਦਾ ਹਾਲ-ਚਾਲ ਪੁੱਛਣ ਆਈ ਸੀ। ਦੱਸਣਯੋਗ ਹੈ ਕਿ ਉਕਤ ਹਾਦਸੇ ਵਿਚ ਮਹਿਲਾ ਨਾਲ ਹਸਪਤਾਲ ਆਇਆ ਨੌਜਵਾਨ ਅਭਿਸ਼ੇਕ ਵੀ ਜ਼ਖ਼ਮੀ ਹੋਇਆ ਹੈ। ਘਟਨਾ ਵਾਲੀ ਥਾਂ ਤੇ ਪੁਲਸ ਨੇ ਪਹੁੰਚ ਕੀਤੀ ਕਾਰਵਾਈ ਸ਼ੁਰੂ ਜੀਰਕਪੁਰ ਵਿਖੇ ਵਾਪਰੇ ਇਸ ਸੜਕ ਹਾਦਸੇ ਵਿਚ ਮੌਤ ਦੇ ਘਾਟ ਉਤਰੀ ਮਹਿਲਾ ਦੀ ਲਾਸ਼ ਕਬਜੇ ਵਿਚ ਲੈ ਕੇ ਪੁਲਸ ਵਲੋਂ ਡੇਰਾਬਸੀ ਦੇ ਮੁਰਦਾਘਰ ਵਿਚ ਰੱਖਵਾ ਦਿੱਤੀ ਗਈ ਹੈ। ਪੁਲਸ ਵਲੋਂ ਮੁਲਜਮ ਡਰਾਈਵਰ ਦੀ ਪਛਾਣ ਕਰਨ ਅਤੇ ਉਸਨੂੰ ਗ੍ਰਿਫ਼ਤਾਰ ਕਰਨ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਕਾਰ ਦੀ ਟੱਕਰ ਵੱਜਣ ਕਾਰਨ ਮਹਿਲਾ 14 ਫੁਟ ਦੇ ਕਰੀਬ ਉਛਲੀ ਸੀ। ਮਹਿਲਾ ਦੀ ਭੈਣ ਜੋ ਕਿ ਵਿਦੇਸ਼ ਵਿਚ ਰਹਿੰਦੀ ਹੈ ਤੁਰਕੀ ਤੋਂ ਭਾਰਤ ਲਈ ਆ ਰਹੀ ਹੈ।
