ਪੰਜਾਬੀ ਮੂਲ ਦਾ ਨੌਜਵਾਨ ਵਿਦੇਸ਼ੋਂ ਪਰਤਣ ਸਮੇਂ ਹੋਇਆ ਲਾਪਤਾ
ਗਿੱਦੜਬਾਹਾ, 9 ਸਤੰਬਰ 2026 : ਪੰਜਾਬ ਦੇ ਜਿਲਾ ਮੁਕਤਸਰ (Muktsar District) ਦੇ ਸ਼ਹਿਰ ਗਿੱਦੜਬਹਾ ਦੇ ਪਿੰਡ ਹੁਸਨਰ ਦੇ ਵਸਨੀਕ ਨੌਜਵਾਨ ਦੇ ਵਿਦੇਸ਼ੋਂ ਪਰਤਣ ਸਮੇਂ ਲਾਪਤਾ (Missing) ਹੋ ਜਾਣ ਦਾ ਸਮਾਚਾਰ ਹੈ ।
ਕੌਣ ਹੈ ਇਹ ਪੰਜਾਬੀ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਪਿੰਡ ਹੁਸਨਰ (Village Husnar) ਦਾ ਰਹਿਣ ਵਾਲਾ ਪੰਜਾਬੀ ਮੂਲ ਦਾ ਜੋ ਨੌਜਵਾਨ ਦੁਬਈ ਤੋਂ ਵਾਪਸ ਭਾਰਤ ਆਉਣ ਵੇਲੇ ਅਚਾਨਕ ਹੀ ਲਾਪਤਾ ਹੋ ਗਿਆ ਹੈ ਦੀ ਪਛਾਣ ਗੁਰਜਿੰਦਰ ਸਿੰਘ ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਅੱਜ ਨੌਜਵਾਨ ਨੂੰ ਲਾਪਤਾ ਹੋਏ ਨੂੰ ਚਾਰ ਦਿਨ ਤੋਂ ਵੀ ਉਪਰ ਦਾ ਸਮਾਂ ਬੀਤ ਚੁੱਕਿਆ ਹੈ ਪਰ ਕੋਈ ਪਤਾ ਨਹੀਂ ਲੱਗ ਸਕਿਆ ਹੈ ।
ਪਰਿਵਾਰਕ ਮੈਂਬਰਾਂ ਨੇ ਕਰਵਾਈ ਪੁਲਸ ਕੋਲ ਸਿ਼ਕਾਇਤ ਦਰਜ
ਲਾਪਤਾ ਹੋਏ ਨੌਜਵਾਨ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਗੁਰਜਿੰਦਰ ਸਿੰਘ ਨੇ 4 ਸਤੰਬਰ ਨੂੰ ਵਾਪਸ ਆਉਣਾ ਸੀ ਪਰ ਅੱਜ ਪੰਜ ਦਿਨ ਬੀਤ ਜਾਣ ਦੇ ਬਾਵਜੂਦ ਵੀ ਕੁੱਝ ਪਤਾ ਨਹੀਂ ਲੱਗ ਸਕਿਆ, ਜਿਸਦੇ ਚਲਦਿਆਂ ਸਬੰਧਤ ਪੁਲਸ ਥਾਣੇ ਵਿਖੇ ਸਿ਼ਕਾਇਤ ਦਰਜ (Complaint filed) ਕਰਵਾਈ ਗਈ ਹੈ । ਉਨ੍ਹਾਂ ਦੱਸਿਆ ਕਿ ਨੌਜਵਾਨ ਪੁੱਤਰ ਦੇ ਦੋਸਤ ਲਖਵਿੰਦਰ ਸਿੰਘ ਵਲੋਂ ਤਾਂ ਦਿੱਲੀ ਤੋਂ ਬਠਿੰਡਾ ਤੱਕ ਆਉਣ ਵਾਲੀ ਕਿਸਾਨ ਐਕਸਪ੍ਰੈਸ ਟ੍ਰੇਨ ਦੀ ਟਿਕਟ ਵੀ ਗਿੱਦੜਬਾਹਾ ਤੋਂ ਬੁੱਕ ਕਰਵਾ ਦਿੱਤੀ ਗਈ ਸੀ ।
ਨੌਜਵਾਨ ਦੇ ਪਰਿਵਾਰ ਨੇ ਕੀਤੀ ਸਰਕਾਰ ਤੋਂ ਮਦਦ ਦੀ ਮੰਗ
ਨੌਜਵਾਨ ਦੇ ਦੋਸਤ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਵਿੱਤੀ ਹਾਲਤ ਬਹੁਤ ਹੀ ਕਮਜ਼ੋਰ ਹੈ, ਜਿਸਦੇ ਚਲਦਿਆਂ ਲਾਪਤਾ ਗੁਰਜਿੰਦਰ (Gurjinder) ਦੀ ਭਾਲ ਕਰਨਾ ਵੀ ਪਰਿਵਾਰ ਲਈ ਮੁਸ਼ਕਲ ਹੈ, ਜਿਸਦੇ ਚਲਦਿਆਂ ਪਰਿਵਾਰ ਵਲੋਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਉਹ ਨੌਜਵਾਨ ਸਬੰਧੀ ਛੇਤੀ ਪਤਾ ਕਰੇ ਤਾਂ ਜੋ ਉਸ ਸਬੰਧੀ ਕੋਈ ਜਾਣਕਾਰੀ ਮਿਲ ਸਕੇ ।
