ਪਿਤਾ ਦੀ ਮੌਤ ਦਾ ਸਰਟੀਫਿਕੇਟ ਲੈਣ ਗਏ ਨੌਜਵਾਨ ਨੂੰ ਮਿਲਿਆ ਖੁਦ ਦਾ ਸਰਟੀਫਿਕੇੇਟ
ਫ਼ਤਿਹਗੜ੍ਹ ਸਾਹਿਬ, 12 ਜੂਨ 2026 : ਪੰਜਾਬ ਦੇ ਜਿਲਾ ਫਤਿਹਗੜ੍ਹ ਸਾਹਿਬ (Fatehgarh Sahib) ਵਿਖੇ ਇਕ ਨੌਜਵਾਨ ਨੂੰ ਆਪਣੇ ਪਿਤਾ ਦੀ ਮੌਤ ਦਾ ਸਰਟੀਫਿਕੇਟ (Death certificate) ਲੈਣ ਮੌਕੇ ਆਪਣੀ ਹੀ ਮੌਤ ਦਾ ਸਰਟੀਫਿਕੇਟ ਮਿਲਿਆ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਜਿਲਾ ਫ਼ਤਿਹਗੜ੍ਹ ਸਾਹਿਬ ਦੇ ਅਧੀਨ ਪੈਂਦੇ ਪਿੰਡ ਅੰਬੇ ਮਾਂਝਰਾ (Village Ambe Manjhra) ਤੋਂ ਸਰਕਾਰੀ ਰਿਕਾਰਡ ਵਿਚ ਲਾਪ੍ਰਵਾਹੀ ਦਾ ਇੱਕ ਜੋ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪੂਰੇ ਪ੍ਰਸ਼ਾਸਨ ਨੂੰ ਸਵਾਲਾਂ ਦੇ ਘੇਰੇ ‘ਚ ਖੜ੍ਹਾ ਕਰ ਦਿੱਤਾ ਹੈ ਵਿਚ ਆਪਣੇ ਪਿਤਾ ਦਾ ਮੌਤ ਦਾ ਸਰਟੀਫਿਕੇਟ ਬਣਵਾਉਣ ਗਏ ਇੱਕ ਨੌਜਵਾਨ ਨੂੰ ਸੰਬੰਧਤ ਵਿਭਾਗ ਵੱਲੋਂ ਉਸ ਦੇ ਪਿਤਾ ਦੀ ਜਗ੍ਹਾ ਉਸ ਦੇ ਆਪਣੇ ਹੀ ਨਾਮ ਦਾ ਮੌਤ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ ।
ਨੌਜਵਾਨ ਨੇ ਕੀਤਾ ਸੀ ਪਿਤਾ ਦੀ ਮੌਤ ਦਾ ਸਰਟੀਫਿਕੇਟ ਅਪਲਾਈ
ਪਿਛਲੇ ਮਹੀਨੇ ਨੌਜਵਾਨ ਦੇ ਪਿਤਾ ਕੇਸਰ ਸਿੰਘ ਦਾ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦੇ ਪੁੱਤਰ ਹਰਵਿੰਦਰ ਸਿੰਘ ਨੇ ਪਿਤਾ ਦੀ ਮੌਤ ਦੇ ਸਰਟੀਫਿਕੇਟ ਲਈ ਅਪਲਾਈ ਕੀਤਾ ਸੀ ਪਰ ਰਿਕਾਰਡ ਤਿਆਰ ਕਰਦੇ ਸਮੇਂ ਕਥਿਤ ਤੌਰ ‘ਤੇ ਇੰਨੀ ਵੱਡੀ ਗਲਤੀ ਹੋਈ ਕਿ ਸਰਕਾਰੀ ਦਸਤਾਵੇਜ਼ਾਂ ਵਿਚ ਹਰਵਿੰਦਰ ਸਿੰਘ ਨੂੰ ਹੀ ਮ੍ਰਿਤਕ ਐਲਾਨ ਦਿੱਤਾ ਗਿਆ ।
ਪੀੜ੍ਹਤ ਪਰਿਵਾਰ ਨੇ ਕੀਤੀ ਜਿੰਮੇਵਾਰ ਮੁਲਾਜਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ
ਹੁਣ ਪੀੜਤ ਪਰਿਵਾਰ ਨੇ ਮਾਮਲੇ ਦੀ ਜਾਂਚ ਅਤੇ ਜਿ਼ੰਮੇਵਾਰ ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ । ਦੂਜੇ ਪਾਸੇ ਡਿਸਪੈਂਸਰੀ ਵਿਚ ਤਾਇਨਾਤ ਏ. ਐਨ. ਐਮ. ਹਰਜੋਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਮੌਤ ਦੇ ਸਰਟੀਫਿਕੇਟ ਵਿਚ ਕਲੈਰੀਕਲ ਗਲਤੀ ਹੋਣ ਦੀ ਗੱਲ ਕਹੀ । ਉਨ੍ਹਾਂ ਕਿਹਾ ਕਿ ਇਸ ਗਲਤੀ ਨੂੰ ਛੇਤੀ ਹੀ ਸਹੀ ਕਰ ਦਿੱਤਾ ਜਾਵੇਗਾ ।
