post

Admin

(Chief Editor)

Punjab

ਐਸ. ਸੀ. ਵਿਦਿਆਰਥੀ ਬੈਂਕ ਖਾਤਿਆਂ ਦੀ ਆਧਾਰ ਸੀਡਿੰਗ ਮੁਕੰਮਲ ਕਰਵਾਉਣ : ਮੰਤਰੀ

post-img

ਐਸ. ਸੀ. ਵਿਦਿਆਰਥੀ ਬੈਂਕ ਖਾਤਿਆਂ ਦੀ ਆਧਾਰ ਸੀਡਿੰਗ ਮੁਕੰਮਲ ਕਰਵਾਉਣ : ਮੰਤਰੀ

ਚੰਡੀਗੜ੍ਹ, 22 ਜੁਲਾਈ 2026 : ਪੰਜਾਬ ਦੇ ਕੈਬਨਿਟ ਮੰਤਰੀ (Cabinet Minister) ਡਾ. ਬਲਜੀਤ ਕੌਰ ਨੇ ਆਖਿਆ ਹੈ ਕਿ ਐਸ. ਸੀ. ਵਿਦਿਆਰਥੀ ਬੈਂਕ ਖਾਤਿਆਂ ਦੀ ਆਧਾਰ ਸੀਡਿੰਗ ਛੇਤੀ ਮੁਕੰਮਲ ਕਰਵਾਉਣ ।

ਕਿੰਨੀ ਤਰੀਕ ਤੱਕ ਬੈਂਕ ਖਾਤਿਆਂ ਦੀ ਆਧਾਰ ਸੀਡਿੰਗ ਕਰਵਾਈ ਜਾਵੇ ਮੁਕੰਮਲ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਪੋਸਟ-ਮੈਟ੍ਰਿਕ ਸਕਾਲਰਸਿ਼ਪ ਸਕੀਮ ਅਧੀਨ ਆਉਂਦੇ ਸਾਰੇ ਅਨੁਸੂਚਿਤ ਜਾਤੀ (Scheduled Caste) (ਐੱਸ. ਸੀ.) ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ 15 ਅਗਸਤ ਤੱਕ ਆਪਣੇ ਚਾਲੂ ਬੈਂਕ ਖਾਤਿਆਂ ਦੀ ਆਧਾਰ ਸੀਡਿੰਗ ਦਾ ਕੰਮ ਲਾਜ਼ਮੀ ਤੌਰ `ਤੇ ਮੁਕੰਮਲ ਕਰਵਾਉਣ ਤਾਂ ਜੋ ਉਨ੍ਹਾਂ ਦੇ ਵਜ਼ੀਫ਼ੇ ਦੀ ਬਕਾਇਆ ਰਾਸ਼ੀ ਸਿੱਧੀ ਡਾਇਰੈਕਟ ਬੈਨਿਫਿਟ ਟਰਾਂਸਫਰ (ਡੀ. ਬੀ. ਟੀ.) ਪ੍ਰਣਾਲੀ ਰਾਹੀਂ ਉਨ੍ਹਾਂ ਦੇ ਖਾਤਿਆਂ ’ਚ ਪਾਈ ਜਾ ਸਕੇ ।

ਵਜੀਫਿਆਂ ਦੀ ਰਾਸ਼ੀ ਸਿਰਫ਼ ਲਾਭਪਾਤਰੀ ਦੇ ਆਧਾਰ ਲਿੰਕਡ ਚਾਲੂ ਬੈਂਕ ਖਾਤੇ ਵਿਚ ਹੀ ਜਾਂਦੀ ਹੈ ਭੇਜੀ

ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਵਜ਼ੀਫ਼ੇ ਦੀ ਸਹਾਇਤਾ ਰਾਸ਼ੀ ਕੇਵਲ ਡੀ. ਬੀ. ਟੀ. ਮਾਧਿਅਮ ਰਾਹੀਂ ਲਾਭਪਾਤਰੀ (Beneficiary) ਦੇ ਆਧਾਰ-ਲਿੰਕਡ ਚਾਲੂ ਬੈਂਕ ਖਾਤੇ ’ਚ ਹੀ ਭੇਜੀ ਜਾਂਦੀ ਹੈ। ਅਜਿਹੇ ’ਚ ਜਿਨ੍ਹਾਂ ਵਿਦਿਆਰਥੀਆਂ ਦੇ ਬੈਂਕ ਖਾਤੇ ਆਧਾਰ ਨਾਲ ਲਿੰਕ ਨਹੀਂ ਹਨ, ਉਹ ਯੋਗ ਹੋਣ ਦੇ ਬਾਵਜੂਦ ਵੀ ਵਜ਼ੀਫ਼ੇ ਦੀ ਰਾਸ਼ੀ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ । ਡਾ. ਬਲਜੀਤ ਕੌਰ ਨੇ ਦੱਸਿਆ ਕਿ ਅਕਾਦਮਿਕ ਸਾਲ 2022-23 ਤੋਂ 2025-26 ਤੱਕ ਦੇ ਜਿਨ੍ਹਾਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਵਜ਼ੀਫ਼ੇ ਦੀ ਅਦਾਇਗੀ ਸਿਰਫ਼ ਬੈਂਕ ਖਾਤਿਆਂ ਦੀ ਆਧਾਰ ਸੀਡਿੰਗ ਨਾ ਹੋਣ ਕਾਰਨ ਰੁਕੀ ਹੋਈ ਹੈ, ਉਨ੍ਹਾਂ ਦੀਆਂ ਸੂਚੀਆਂ ਡਾ. ਅੰਬੇਡਕਰ ਸਕਾਲਰਸਿ਼ਪ ਪੋਰਟਲ 'ਤੇ ਪੰਜਾਬ ਸਰਕਾਰ (Punjab Government) ਦੀ ਅਧਿਕਾਰਤ ਵੈੱਬਸਾਈਟ `ਤੇ ਅਪਲੋਡ ਕਰ ਦਿੱਤੀਆਂ ਗਈਆਂ ਹਨ ।

ਵਿਦਿਆਰਥੀ ਫੌਰੀ ਤੌਰ 'ਤੇ ਬੈਂਕ ਖਾਤੇ ਆਧਾਰ ਨਾਲ ਲਿੰਕ ਕਰਵਾਉਣ

ਉਨ੍ਹਾਂ ਨੇ ਸਬੰਧਤ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਕਿ ਉਹ ਸੂਚੀ ’ਚ ਆਪਣਾ ਨਾਂ ਚੈੱਕ ਕਰਨ, ਆਪਣੇ ਖਾਤੇ ਦੀ ਪੜਤਾਲ ਕਰਨ ਤੇ ਤੁਰੰਤ ਆਪਣੇ ਸਬੰਧਤ ਬੈਂਕ ਨਾਲ ਸੰਪਰਕ ਕਰ ਕੇ ਖਾਤੇ ਨੂੰ ਆਧਾਰ ਨਾਲ ਲਿੰਕ ਕਰਵਾਉਣ ਤਾਂ ਜੋ ਬਕਾਇਆ ਰਾਸ਼ੀ ਬਿਨਾਂ ਕਿਸੇ ਹੋਰ ਦੇਰੀ ਦੇ ਜਾਰੀ ਕੀਤੀ ਜਾ ਸਕੇ ।

Related Post

Instagram